Home » Bangladesh ISKCON Temple: ਦੁਸਹਿਰੇ ਦੇ ਜਸ਼ਨਾਂ ਦੌਰਾਨ ਇਸਕੋਨ ਮੰਦਰ ‘ਚ ਭੰਨਤੋੜ ਅਤੇ ਸ਼ਰਧਾਲੂਆਂ ‘ਤੇ ‘ਹਿੰਸਕ ਹਮਲਾ’
Home Page News India News World World News

Bangladesh ISKCON Temple: ਦੁਸਹਿਰੇ ਦੇ ਜਸ਼ਨਾਂ ਦੌਰਾਨ ਇਸਕੋਨ ਮੰਦਰ ‘ਚ ਭੰਨਤੋੜ ਅਤੇ ਸ਼ਰਧਾਲੂਆਂ ‘ਤੇ ‘ਹਿੰਸਕ ਹਮਲਾ’

Spread the news

 ਬੰਗਲਾਦੇਸ਼ ‘ਚ ਇੱਕ ਵਾਰ ਫਿਰ ਬਦਮਾਸ਼ਾਂ ਨੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ। ਭੀੜ ਨੇ ਨੋਆਖਾਲੀ ਵਿੱਚ ਇਸਕੋਨ ਮੰਦਰ ‘ਤੇ ਹਮਲਾ ਕੀਤਾ ਅਤੇ ਭੰਨ -ਤੋੜ ਕੀਤੀ, ਇਸਕੌਨ ਨੇ ਬੰਗਲਾਦੇਸ਼ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸਕੋਨ ਨੇ ਇਸ ਭੰਨਤੋੜ ਦੀਆਂ ਤਸਵੀਰਾਂ ਨੂੰ ਟਵੀਟ ਕੀਤਾ ਹੈ। ‘ਬੰਗਲਾਦੇਸ਼ ਦੇ ਨੋਆਖਾਲੀ ‘ਚ ਅੱਜ ਇਸਕੋਨ ਮੰਦਰ ਅਤੇ ਸ਼ਰਧਾਲੂਆਂ ‘ਤੇ ਹਿੰਸਕ ਹਮਲਾ ਕੀਤਾ। ਮੰਦਰ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਬਹੁਤ ਸਾਰੇ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ।

ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਚਾਂਦਪੁਰ ਦੇ ਹਾਜੀਗੰਜ ਉਪਜਿਯਾ ਵਿੱਚ ਬੁੱਧਵਾਰ ਰਾਤ ਨੂੰ ਦੁਰਗਾ ਪੂਜਾ ਮੰਡਲਾਂ ‘ਤੇ ਹੋਏ ਹਮਲੇ ਅਤੇ ਪੁਲਿਸ-ਭੀੜ ਦੇ ਵਿੱਚ ਝੜਪ ਸੰਬੰਧੀ ਚਾਂਦਪੁਰ ਅਤੇ ਚਟਗਾਂਵ ਵਿੱਚ ਕੁੱਲ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਕਰਮਚਾਰੀਆਂ ‘ਤੇ ਹਮਲੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਹਾਜੀਗੰਜ ਬਾਜ਼ਾਰ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ।