Home » ਮੁੰਬਈ ਦੇ ਇਸ ਇਲਾਕੇ ‘ਚ ਫਰਨੀਚਰ ਮਾਰਕੀਟ ਨੂੰ ਲੱਗੀ ਭਿਆਨਕ ਅੱਗ, 40 ਗੋਦਾਮ ਜਲ ਕੇ ਹੋਏ ਸਵਾਹ
Home Page News India India News

ਮੁੰਬਈ ਦੇ ਇਸ ਇਲਾਕੇ ‘ਚ ਫਰਨੀਚਰ ਮਾਰਕੀਟ ਨੂੰ ਲੱਗੀ ਭਿਆਨਕ ਅੱਗ, 40 ਗੋਦਾਮ ਜਲ ਕੇ ਹੋਏ ਸਵਾਹ

Spread the news


ਮਹਾਰਾਸ਼ਟਰ ਵਿੱਚ ਠਾਣੇ ਜ਼ਿਲ੍ਹੇ ਦੇ ਭਿਵੰਡੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਕੜ ਦੇ ਫਰਨੀਚਰ ਦੇ 40 ਗੋਦਾਮ ਸੜ ਕੇ ਸਵਾਹ ਹੋ ਗਏ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ ਕੋਲ ਸਥਿਤ ਮਹਾ-ਲਕਸ਼ਮੀ ਫਰਨੀਚਰ ਬਾਜ਼ਾਰ ਵਿੱਚ ਸ਼ੁੱਕਰਵਾਰ ਰਾਤ ਕਰੀਬ 11 ਵਜੇ ਅੱਗ ਲੱਗ ਗਈ।ਇਸ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਠਾਣੇ ਅਤੇ ਭਿਵੰਡੀ ਤੋਂ ਫਾਇਰਫਾਈਟਰਜ਼ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਠਾਣੇ ਨਗਰ ਨਿਗਮ ਦੇ ਖੇਤਰੀ ਆਫ਼ਤ ਸੈੱਲ (RDMC) ਦੇ ਮੁਖੀ ਸੰਤੋਸ਼ ਕਦਮ ਨੇ ਦੱਸਿਆ ਕਿ ਅੱਜ ਸਵੇਰੇ 4:45 ਵਜੇ ਅੱਗ ’ਤੇ ਕਾਬੂ ਪਾਇਆ ਗਿਆ।