Home » 30 ਤੋਂ ਵੱਧ ਦੇਸ਼ਾਂ ਨੇ ਦਿਤੀ ਭਾਰਤੀ ਕੋਰੋਨਾ ਵੈਕਸੀਨ ਨੂੰ ਮਾਨਤਾ
Health Home Page News India India News

30 ਤੋਂ ਵੱਧ ਦੇਸ਼ਾਂ ਨੇ ਦਿਤੀ ਭਾਰਤੀ ਕੋਰੋਨਾ ਵੈਕਸੀਨ ਨੂੰ ਮਾਨਤਾ

Spread the news

30 ਤੋਂ ਜ਼ਿਆਦਾ ਦੇਸ਼ਾਂ ਨੇ ਭਾਰਤ ਨਾਲ ਕੋਵਿਡ-19 ਵੈਕਸੀਨ ਸਰਟੀਫ਼ੀਕੇਟਾਂ ਦੀ ਆਪਸੀ ਮਾਨਤਾ ’ਤੇ ਸਹਿਮਤੀ ਜਤਾਈ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਭਾਰਤ ਨਾਲ ਆਪਸੀ ਮਾਨਤਾ ’ਤੇ ਸਹਿਮਤੀ ਜਤਾਈ ਹੈ, ਉਨ੍ਹਾਂ ਵਿਚ ਯੂ.ਕੇ., ਫ਼ਰਾਂਸ, ਜਰਮਨੀ, ਨੇਪਾਲ, ਬੇਲਾਰੂਸ, ਲੇਬਨਾਨ, ਅਰਮੀਨੀਆ, ਯੂਕ੍ਰੇਨ, ਬੈਲਜੀਅਮ, ਹੰਗਰੀ ਅਤੇ ਸਰਬੀਆ ਸ਼ਾਮਲ ਹਨ।ਸੂਤਰਾਂ ਨੇ ਕਿਹਾ ਕਿ ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ ਅਤੇ ਯੂ.ਕੇ. ਸਮੇਤ ਯੂਰਪ ਦੇ ਕੁੱਝ ਦੇਸ਼ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਯਾਤਰੀਆਂ ਨੂੰ ਭਾਰਤ ਆਉਣ ’ਤੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਸ ਵਿਚ ਭਾਰਤ ਪਹੁੰਚਣ ਦੇ ਬਾਅਦ ਕੋਵਿਡ ਟੈਸਟ ਕਰਾਉਣਾ ਵੀ ਜ਼ਰੂਰੀ ਹੈ।

ਦਸ ਦੇਈਏ ਕਿ ਭਾਰਤ ਵਿਚ ਵੀਰਵਾਰ ਨੂੰ ਕੋਵਿਡ ਟੀਕਿਆਂ ਦੀ 27 ਲੱਖ ਤੋਂ ਜ਼ਿਆਦਾ ਖ਼ੁਰਾਕਾਂ ਦਿਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਦੇਸ਼ ਭਰ ਵਿਚ ਹੁਣ ਤਕ ਦਿਤੀਆਂ ਗਈਆਂ ਖ਼ੁਰਾਕਾਂ ਦੀ ਸੰਖਿਆ 97 ਕਰੋੜ ਨੂੰ ਪਾਰ ਕਰ ਗਈ। ਕੇਂਦਰੀ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿਤੀ। ਬੁੱਧਵਾਰ ਨੂੰ ਟੀਕਿਆਂ ਦੀਆਂ 27,62,523 ਖ਼ੁਰਾਕਾਂ ਦਿਤੀਆਂ ਗਈਆਂ। ਮੰਤਰਾਲਾ ਨੇ ਰੇਖਾਂਕਿਤ ਕੀਤਾ ਕਿ ਦੇਸ਼ ਵਿਚ ਸੱਭ ਤੋਂ ਸੰਵੇਦਨਸ਼ੀਲ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਉਪਰਨ ਦੇ ਤੌਰ ’ਤੇ ਟੀਕਾਕਰਨ ਮੁਹਿੰਮ ਦੀ ਨਿਯਮਿਤ ਰੂਪ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਚ ਪੱਧਰ ’ਤੇ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।