ਸਿੰਘੂ ਸਰਹੱਦ ‘ਤੇ ਲਖਬੀਰ ਸਿੰਘ ਦੇ ਕਤਲ ਕੇਸ ਵਿੱਚ ਦੋ ਹੋਰ ਨਿਹੰਗ ਸਿੰਘਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸ਼ਨੀਵਾਰ ਦੇਰ ਸ਼ਾਮ ਨੂੰ ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨਾਂ ਦੇ ਦੋ ਨਿਹੰਗਾਂ ਨੇ ਕੁੰਡਲੀ ਸਰਹੱਦ ‘ਤੇ ਆਤਮ ਸਮਰਪਣ ਕਰ ਦਿੱਤਾ।
ਸਮਰਪਣ ਤੋਂ ਪਹਿਲਾਂ ਦੋਵਾਂ ਨੇ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕੀਤੀ। ਸ਼ਨੀਵਾਰ ਸ਼ਾਮ ਨੂੰ ਸੋਨੀਪਤ ਪੁਲਿਸ ਦੀ ਇੱਕ ਟੀਮ ਸਮਰਪਣ ਕਰਨ ਵਾਲੇ ਨਿਹੰਗਾਂ ਨੂੰ ਲੈਣ ਲਈ ਰਾਤ ਕਰੀਬ 8.30 ਵਜੇ ਸਿੰਘੂ ਸਰਹੱਦ ‘ਤੇ ਨਿਹੰਗਾਂ ਦੇ ਡੇਰੇ ਪਹੁੰਚੀ ਅਤੇ ਲਗਭਗ 45 ਮਿੰਟਾਂ ਬਾਅਦ ਦੋਵਾਂ ਨੂੰ ਉਥੋਂ ਲੈ ਕੇ ਬਾਹਰ ਆਈ।
ਸ਼ੁੱਕਰਵਾਰ ਸਵੇਰੇ ਸਿੰਘੂ ਸਰਹੱਦ ‘ਤੇ ਲਖਵੀਰ ਸਿੰਘ ਦੀ ਹੱਤਿਆ ਦੇ ਮਾਮਲੇ’ ਚ ਹੁਣ ਤੱਕ ਕੁੱਲ 4 ਨਿਹੰਗਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਸਰਬਜੀਤ ਸਿੰਘ ਨੇ ਕਤਲ ਤੋਂ 15 ਘੰਟੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ 3 ਨਿਹੰਗਾਂ ਨੇ ਸ਼ਨੀਵਾਰ ਨੂੰ ਆਤਮ ਸਮਰਪਣ ਕਰ ਦਿੱਤਾ।
ਸ਼ਨੀਵਾਰ ਨੂੰ ਪਹਿਲਾਂ ਨਿਹੰਗ ਸਿੰਘ ਨਰਾਇਣ ਸਿੰਘ ਨੇ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਕੀਤਾ ਅਤੇ ਇਸ ਤੋਂ ਬਾਅਦ ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨੇ ਸਿੰਘੂ ਸਰਹੱਦ ‘ਤੇ ਕੁੰਡਲੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।