Home » ਰੂਸ ’ਚ ਕੋਰੋਨਾ ਕਾਰਨ ਇੱਕ ਦਿਨ ’ਚ 1000 ਤੋ ਵੱਧ ਲੋਕਾਂ ਦੀ ਗਈ ਜਾਨ…
Health • Home Page News • World • World News

ਰੂਸ ’ਚ ਕੋਰੋਨਾ ਕਾਰਨ ਇੱਕ ਦਿਨ ’ਚ 1000 ਤੋ ਵੱਧ ਲੋਕਾਂ ਦੀ ਗਈ ਜਾਨ…

Spread the news

ਰੂਸ ’ਚ ਪਹਿਲੀ ਵਾਰ ਕੋਰੋਨਾ ਨਾਲ ਇਕ ਦਿਨ ’ਚ ਮਰਨ ਵਾਲਿਆਂ ਦੀ ਗਿਣਤੀ 1000 ਦਾ ਅੰਕੜਾ ਪਾਰ ਕਰ ਗਈ। ਉਥੇ ਹੀ 33,208 ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ, ਜੋ ਇਕ ਦਿਨ ਪਹਿਲਾਂ ਦੇ ਅੰਕੜੇ ਤੋਂ 1000 ਜ਼ਿਆਦਾ ਹੈ। ਰੂਸ ’ਚ ਪਿਛਲੇ ਕੁੱਝ ਹਫ਼ਤਿਆਂ ’ਚ ਕੋਰੋਨਾ ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਰਿਕਾਰਡ ਕਈ ਵਾਰ ਟੁਟਿਆ ਹੈ ਪਰ ਸਰਕਾਰ ਅਜੇ ਵੀ ਪਾਬੰਦੀਆਂ ਨੂੰ ਸਖ਼ਤ ਕਰਨ ਤੋਂ ਝਿਜਕ ਰਹੀ ਹੈ।

ਸਰਕਾਰ ਨੇ ਇਸ ਹਫ਼ਤੇ ਦਸਿਆ ਸੀ ਕਿ ਦੇਸ਼ ਦੀ 14.6 ਕਰੋੜ ਆਬਾਦੀ ’ਚੋਂ ਤਕਰੀਬਨ 29 ਫ਼ੀਸਦੀ ਆਬਾਦੀ (ਤਕਰੀਬਨ 4.3 ਕਰੋੜ) ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ।