Home » ਨਿਊਜ਼ੀਲੈਂਡ ’ਚ ਕਰੋਨਾ ਦੇ ਅੱਜ ਫਿਰ ਆਏ 60 ਨਵੇਂ ਕੇਸ,ਡੈਲਟਾ ਪ੍ਰਕੋਪ ਦੀ ਕੁੱਲ ਗਿਣਤੀ ਦੋ ਹਜ਼ਾਰ ਤੋ ਪਾਰ
Home Page News • New Zealand Local News • NewZealand

ਨਿਊਜ਼ੀਲੈਂਡ ’ਚ ਕਰੋਨਾ ਦੇ ਅੱਜ ਫਿਰ ਆਏ 60 ਨਵੇਂ ਕੇਸ,ਡੈਲਟਾ ਪ੍ਰਕੋਪ ਦੀ ਕੁੱਲ ਗਿਣਤੀ ਦੋ ਹਜ਼ਾਰ ਤੋ ਪਾਰ

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਅੱਜ ਕੋਵਿਡ -19 ਦੇ ਕਮਿਊਨਟੀ ਕੇਸ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਜਾਣਕਾਰੀ ‘ਚ ਅੱਜ 60 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਹੋਈ ਕੇਸਾ ਦੀ ਪੁਸ਼ਟੀ’ਚ ਆਕਲੈਂਡ ਤੋ 57 ਅਤੇ ਵਾਇਕਾਟੋ ‘ਚ 3 ਕੇਸ ਹਨ।

ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2005 ਹੋ ਗਈ ਹੈ ਅਤੇ ਇਸ ਦੇ ਨਾਲ 1370 ਕਰੋਨਾ ਨਾਲ ਪੀੜਤ ਲੋਕ ਠੀਕ ਵੀ ਹੋ ਗਏ ਹਨ।ਇਸ ਟਾਇਮ ਕੋਵਿਡ -19 ਨਾਲ ਪੀੜਤ 30 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 13, ਮਿਡਲਮੋਰ ਹਸਪਤਾਲ ਵਿਖੇ 12 ਅਤੇ ਨੌਰਥ ਸ਼ੋਰ ਹਸਪਤਾਲ ਵਿਖੇ ਪੰਜ ਮਰੀਜ਼ ਦਾਖਲ ਹਨ।