Home » ਕਾਬੂ ‘ਚ ਨਹੀ ਆ ਰਿਹਾ ਡੈਲਟਾਂ ਵੇਰੀਐਂਟ ਅੱਜ ਫਿਰ ਆਏ 60 ਕੇਸ…
Health Home Page News New Zealand Local News NewZealand

ਕਾਬੂ ‘ਚ ਨਹੀ ਆ ਰਿਹਾ ਡੈਲਟਾਂ ਵੇਰੀਐਂਟ ਅੱਜ ਫਿਰ ਆਏ 60 ਕੇਸ…

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਸਰਕਾਰ ਵੱਲੋਂ ਲਾਕਡਾਊਨ ਲਾਉਣ ਦੇ ਬਾਵਜੂਦ ਵੀ ਕਰੋਨਾ ਡੈਲਟਾਂ ਵੇਰੀਐਂਟ ਅਜੇ ਕਾਬੂ ‘ਚ ਨਹੀ ਆ ਰਿਹਾ ਲਗਾਤਰ ਆਕਲੈਂਡ ਵਿੱਚ ਵੱਡੀ ਤਦਾਦ ਵਿੱਚ ਨਵੇ ਕੇਸ ਆ ਰਹੇ ਹਨ।ਕਰੋਨਾ ਕੇਸਾਂ ਸਬੰਧੀ ਜਾਰੀ ਜਾਣਕਾਰੀ ਵਿੱਚ ਅੱਜ ਕੋਵਿਡ -19 ਦੇ ਕਮਿਊਨਟੀ ‘ਚ ਅੱਜ 60 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

ਅੱਜ ਹੋਈ ਕੇਸਾ ਦੀ ਪੁਸ਼ਟੀ’ਚ ਆਕਲੈਂਡ ਤੋ 56 ਅਤੇ ਵਾਇਕਾਟੋ ‘ਚ 4 ਕੇਸ ਹਨ।ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2058 ਹੋ ਗਈ ਹੈ।ਇਸ ਟਾਇਮ ਕੋਵਿਡ -19 ਨਾਲ ਪੀੜਤ 43 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 22 ਮਿਡਲਮੋਰ ਹਸਪਤਾਲ ਵਿਖੇ 13,ਨੌਰਥ ਸ਼ੋਰ ਹਸਪਤਾਲ ਵਿਖੇ 7 ਅਤੇ ਇੱਕ ਮਰੀਜ਼ ਵਾਇਕਾਟੋ ਹਸਪਤਾਲ ਵਿੱਚ ਦਾਖਲ ਹੈ।

Daily Radio

Daily Radio

Listen Daily Radio
Close