ਕੋਵਿਡ-19 ਤੋਂ ਬਚਾਅ ਲਈ ਇਕ ਪ੍ਰਮੁੱਖ ਟੀਕਾਕਰਣ ਦੇ ਵੱਡੇ ਮੀਲ ਪੱਥਰ ‘ਤੇ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ACT) 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ 80 ਪ੍ਰਤੀਸ਼ਤ ਡਬਲ-ਡੋਜ਼ ਟੀਕਾਕਰਣ ਕਵਰੇਜ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਅਧਿਕਾਰ ਖੇਤਰ ਬਣ ਗਿਆ। ਨਤੀਜੇ ਵਜੋਂ, ਕੈਨਬਰਾ ਵਿੱਚ ਗੈਰ-ਜ਼ਰੂਰੀ ਪ੍ਰਚੂਨ ਨੂੰ ਏ.ਸੀ.ਟੀ. ਦੀ ਆਰਥਿਕਤਾ ਵਿੱਚ ਵਧਾਵਾ ਦੇਣ ਲਈ ਸ਼ੁੱਕਰਵਾਰ ਨੂੰ 12 ਅਗਸਤ ਤੋਂ ਬਾਅਦ ਪਹਿਲੀ ਵਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਏ.ਸੀ.ਟੀ. ਸਰਕਾਰ ਨੇ ਮੰਗਲਵਾਰ ਨੂੰ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ,” 80 ਪ੍ਰਤੀਸ਼ਤ ਦੇ ਮੀਲ ਪੱਥਰ ‘ਤੇ ਪਹੁੰਚਣਾ ਇੱਕ ਮਹੱਤਵਪੂਰਨ ਉਪਬਲਧੀ ਹੈ।” ਉਹਨਾਂ ਨੇ ਅੱਗੇ ਕਿਹਾ,”ਕੈਨਬੇਰਨਸ ਨੂੰ ਸੱਚਮੁੱਚ ਇਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ਕਿਵੇਂ ਸਾਡੇ ਭਾਈਚਾਰੇ ਨੇ ਮਿਲ ਕੇ ਕੰਮ ਕੀਤਾ ਹੈ ਅਤੇ ਸਾਨੂੰ ਕੇਸਾਂ ਵਿੱਚ ਸੰਭਾਵਤ ਵਾਧੇ ਦੇ ਪ੍ਰਬੰਧਨ ਦਾ ਸਭ ਤੋਂ ਵਧੀਆ ਮੌਕਾ ਮਿਲਿਆ ਹੈ ਕਿਉਂਕਿ ਦੇਸ਼ ਦੁਬਾਰਾ ਖੁੱਲ੍ਹਣਾ ਸ਼ੁਰੂ ਹੁੰਦਾ ਹੈ।” ਬਿਆਨ ਵਿਚ ਅੱਗੇ ਕਿਹਾ ਗਿਆ,“ਅਸੀਂ ਹੁਣ ਨਵੰਬਰ ਦੇ ਅਖੀਰ ਤਕ 99 ਪ੍ਰਤੀਸ਼ਤ ਯੋਗ ਆਬਾਦੀ ਦੇ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਦੇ ਰਾਹ ਤੇ ਹਾਂ।”
ਏ.ਸੀ.ਟੀ. ਦੇ ਦੁਬਾਰਾ ਖੋਲ੍ਹਣ ਵਾਲੇ ਰੋਡਮੈਪ ਵਿੱਚ ਹੋਰ ਬਦਲਾਵਾਂ ਦੇ ਤਹਿਤ, ਪ੍ਰਾਹੁਣਚਾਰੀ ਸਥਾਨਾਂ ਨੂੰ 29 ਅਕਤੂਬਰ ਤੋਂ 300 ਤੱਕ ਸਰਪ੍ਰਸਤ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਹੁਣ ਬਾਹਰ ਜਾਣ ਲਈ ਮਾਸਕ ਲਾਜ਼ਮੀ ਨਹੀਂ ਰਹਿਣਗੇ। ਏ.ਸੀ.ਟੀ. ਅਤੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਵਿਚਕਾਰ ਕੁਆਰੰਟੀਨ ਮੁਕਤ ਯਾਤਰਾ 1 ਨਵੰਬਰ ਤੋਂ ਸ਼ੁਰੂ ਹੋਵੇਗੀ। ਏ.ਸੀ.ਟੀ. ਦੇ ਮੁੱਖ ਮੰਤਰੀ ਐਂਡਰਿਊ ਬਾਰ ਨੇ ਕਿਹਾ,“ਇਸਦਾ ਮਤਲਬ ਇਹ ਹੈ ਕਿ ਜਦੋਂ ਗ੍ਰੇਟਰ ਸਿਡਨੀ ਸਮੇਤ ਐਨਐਸਡਬਲਊ ਦੇ ਕਿਸੇ ਵੀ ਹਿੱਸੇ ਤੋਂ ਖੇਤਰ ਵਿੱਚ ਵਾਪਸ ਪਰਤਣ ‘ਤੇ ਐਸੀਟੀ ਨਿਵਾਸੀਆਂ ਨੂੰ ਕੁਆਰੰਟੀਨ ਨਹੀਂ ਕੀਤਾ ਜਾਵੇਗਾ।”
ਇੱਥੇ ਦੱਸ ਦਈਏ ਕਿ ਮੰਗਲਵਾਰ ਸਵੇਰੇ ਆਸਟ੍ਰੇਲੀਆ ਵਿੱਚ 2,046 ਨਵੇਂ ਕੇਸ ਅਤੇ 15 ਮੌਤਾਂ ਦਰਜ ਹੋਈਆਂ ਕਿਉਂਕਿ ਦੇਸ਼ ਲਾਗਾਂ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਹੁਣ ਤੱਕ, 16 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲਗਭਗ 84.8 ਪ੍ਰਤੀਸ਼ਤ ਆਸਟ੍ਰੇਲੀਆਈ ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਇਕ ਖੁਰਾਕ ਮਿਲੀ ਸੀ ਅਤੇ 68.3 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ।