Home » ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ‘TRUTH Social’ ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ….
Home Page News World World News

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ‘TRUTH Social’ ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ….

Spread the news

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਮੈਂ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਿਹਾ ਹਾਂ, ਜਿਸ ਦਾ ਨਾਂ ‘Truth Social’ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦਾ ਇਹ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵਰਗਾ ਹੀ ਹੋਵੇਗਾ, ਜਿਸ ‘ਤੇ ਯੂਜ਼ਰਸ ਆਪਣੇ ਵਿਚਾਰ, ਫੋਟੋਆਂ ਤੇ ਵੀਡੀਓ ਸਾਂਝੇ ਕਰ ਸਕਣਗੇ।

ਤਾਲਿਬਾਨ ਟਵੀਟ ਕਰ ਸਕਦਾ ਹੈ ਤੇ ਮੇਰੇ ਤੇ ਪਾਬੰਦੀ ਲਗਾਈ ਗਈਟਰੰਪ

ਟਰੰਪ ਨੇ ਆਪਣੇ ਬਿਆਨ ਵਿੱਚ ਟਵਿੱਟਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਟਰੰਪ ਮੀਡੀਆ ਐਂਡ ਟੈਕਨਾਲੌਜੀ ਗਰੁੱਪ ਅਤੇ ਇਸਦੇ ‘Truth Social’ ਐਪ ਲਾਂਚ ਕਰਨ ਦਾ ਟੀਚਾ ਉਨ੍ਹਾਂ ਵੱਡੀਆਂ ਤਕਨੀਕੀ ਕੰਪਨੀਆਂ ਦਾ ਪ੍ਰਤੀਯੋਗੀ ਬਣਨਾ ਹੈ ਜਿਨ੍ਹਾਂ ਨੇ ਉਨ੍ਹਾਂ ‘ਤੇ ਪਾਬੰਦੀ ਲਗਾਈ ਹੈ।” ਉਨ੍ਹਾਂ ਕਿਹਾ, “ਅਸੀਂ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿੱਟਰ ‘ਤੇ ਵੱਡੀ ਮੌਜੂਦਗੀ ਹੈ, ਫਿਰ ਵੀ ਤੁਹਾਡੇ ਪਸੰਦੀਦਾ ਅਮਰੀਕੀ ਰਾਸ਼ਟਰਪਤੀ ਨੂੰ ਚੁੱਪ ਕਰ ਦਿੱਤਾ ਗਿਆ। ਇਹ ਅਸਵੀਕਾਰਨਯੋਗ ਹੈ।”

ਟਰੰਪ ਨੇ ਟਵਿੱਟਰ ਅਤੇ ਫੇਸਬੁੱਕ ਵਲੋਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਆਪਣੀ ਸੋਸ਼ਲ ਮੀਡੀਆ ਸਾਈਟ ਲਾਂਚ ਕਰਨ ਦੀ ਗੱਲ ਕੀਤੀ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ ਇੱਕ ਵੀਡੀਓ-ਆਨ-ਡਿਮਾਂਡ ਸੇਵਾ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਮਨੋਰੰਜਨ ਪ੍ਰੋਗਰਾਮਿੰਗ, ਖ਼ਬਰਾਂ ਤੇ ਪੋਡਕਾਸਟ ਸ਼ਾਮਲ ਹੋਣਗੇ।