ਪੂਰੇ ਵਿਸ਼ਵ ਵਿੱਚ ਮਾਈਕ੍ਰੋਚਿਪ ਦੀ ਘਾਟ ਦੇ ਬਾਵਜੂਦ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੀ ਆਮਦਨੀ ਅਤੇ ਮੁਨਾਫਾ ਤੀਜੀ ਤਿਮਾਹੀ ਵਿੱਚ ਨਵੇਂ ਰਿਕਾਰਡਾਂ ‘ਤੇ ਪਹੁੰਚ ਗਿਆ ਹੈ। ਕੰਪਨੀ ਦਾ ਸਟਾਕ ਵੀ ਲਗਾਤਾਰ ਵੱਧ ਰਿਹਾ ਹੈ।
ਇਸ ਸਾਲ ਕੰਪਨੀ ਦਾ ਸ਼ੇਅਰ 18 ਫੀਸਦੀ ਚੜ੍ਹ ਗਿਆ ਹੈ। ਇਸਦੇ ਕਾਰਨ, ਕੰਪਨੀ ਦੇ ਸੀਈਓ ਐਲਨ ਮਸਕ ਦੀ ਸੰਪਤੀ ਵੀ ਰਾਕੇਟ ਦੀ ਗਤੀ ਵਾਂਗ ਵੱਧ ਰਹੀ ਹੈ। ਇਸ ਸਾਲ ਐਲਨ ਦੀ ਜਾਇਦਾਦ ਵਿੱਚ 72 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਜਿਸ ਤਰ੍ਹਾਂ ਮਸਕ ਦੀ ਜਾਇਦਾਦ ਵੱਧ ਰਹੀ ਹੈ, ਉਹ ਦੁਨੀਆ ਦਾ ਪਹਿਲਾ ਖਰਬਪਤੀ (Trillionaire) ਬਣ ਸਕਦਾ ਹੈ। ਭਾਵ, ਆਉਣ ਵਾਲੇ ਦਿਨਾਂ ਵਿੱਚ ਉਸ ਦੀ ਕੁੱਲ ਸੰਪਤੀ 1 ਲੱਖ ਕਰੋੜ ਡਾਲਰ ਤੱਕ ਪਹੁੰਚ ਸਕਦੀ ਹੈ।
ਟੇਸਲਾ ਦੀ ਤਿੰਨ ਤਿਮਾਹੀ ਦੀ ਆਮਦਨੀ 57 ਫੀਸਦੀ ਵੱਧ ਕੇ 13.8 ਅਰਬ ਡਾਲਰ ਹੋ ਗਈ, ਜਦਕਿ ਮੁਨਾਫਾ 77 ਫੀਸਦੀ ਵੱਧ ਕੇ 3.7 ਅਰਬ ਡਾਲਰ ਹੋ ਗਿਆ ਹੈ।ਕੰਪਨੀ ਨੇ ਇਸ ਮਹੀਨੇ ਘੋਸ਼ਣਾ ਕੀਤੀ ਕਿ ਉਸਨੇ ਪਹਿਲੀ ਤਿਮਾਹੀ ਵਿੱਚ 237,823 ਗੱਡੀਆਂ ਬਣਾਈਆਂ ਸੀ ਅਤੇ 241,300 ਵਾਹਨਾਂ ਦੀ ਡਿਲਵਰੀ ਕੀਤੀ ਸੀ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਦੇ ਅਨੁਸਾਰ, ਮਸਕ ਦੀ ਕੁੱਲ ਸੰਪਤੀ 242 ਅਰਬ ਤੱਕ ਪਹੁੰਚ ਗਈ ਹੈ ਅਤੇ ਮਸਕ ਨੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਬਹੁਤ ਪਿੱਛੇ ਛੱਡ ਦਿੱਤਾ ਹੈ। ਮਸਕ ਦੀ ਕੁੱਲ ਜਾਇਦਾਦ ਬਿਲ ਗੇਟਸ ਅਤੇ ਵਾਰੇਨ ਬਫੇਟ ਦੀ ਸੰਯੁਕਤ ਸੰਪਤੀ ਨਾਲੋਂ ਵੀ ਜ਼ਿਆਦਾ ਹੈ। ਗੇਟਸ 133 ਅਰਬ ਡਾਲਰ ਦੀ ਸੰਪਤੀ ਦੇ ਨਾਲ ਅਮੀਰਾਂ ਦੀ ਸੂਚੀ ਵਿੱਚ ਚੌਥੇ ਅਤੇ ਬਫੇਟ 105 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ 10 ਵੇਂ ਨੰਬਰ ‘ਤੇ ਹਨ। ਬਲੂਮਬਰਗ ਦੇ ਬਿਲੀਨਿਅਰ ਇੰਡੈਕਸ ਦੇ ਅਨੁਸਾਰ, ਮਸਕ ਦੀ ਕੁੱਲ ਜਾਇਦਾਦ ਵਿੱਚ ਸਪੇਸਐਕਸ ਦਾ ਸਿਰਫ 17 ਪ੍ਰਤੀਸ਼ਤ ਹੈ। ਆਉਣ ਵਾਲੇ ਦਿਨਾਂ ‘ਚ ਇਸ ‘ਚ ਭਾਰੀ ਉਛਾਲ ਆਉਣ ਦੀ ਸੰਭਾਵਨਾ ਹੈ।