Home » ਅਮਰੀਕਾ ’ਚ ਭਾਰਤੀ ਰੈਸਟੋਰੈਂਟ ‘ਇੰਡੀਆ ਪੈਲੇਸ’ ’ਤੇ ਹੋਏ ਹਮਲੇ ਦੀ FBI ਕਰੇਗੀ ਜਾਂਚ…
Home Page News World World News

ਅਮਰੀਕਾ ’ਚ ਭਾਰਤੀ ਰੈਸਟੋਰੈਂਟ ‘ਇੰਡੀਆ ਪੈਲੇਸ’ ’ਤੇ ਹੋਏ ਹਮਲੇ ਦੀ FBI ਕਰੇਗੀ ਜਾਂਚ…

ਅਮਰੀਕਾ ਦੇ ਸੂਬੇ ਮੈਕਸੀਕੋ ਦੀ ਰਾਜਧਾਨੀ ਸਾਂਤਾ ਫੇ ’ਚ ਬੀਤੇ ਸਾਲ 2020 ‘ਚ ਭਾਰਤੀ ਰੈਸਟੋਰੈਂਟ ’ਤੇ ਹੋਏ ਹਮਲੇ ਦੀ ਜਾਂਚ ਹੁਣ FBI ਕਰੇਗੀ। ਰਿਪੋਰਟਾਂ ਮੁਤਾਬਕ, ਰੈਸਟੋਰੈਂਟ ਨੂੰ ਸਾਲ 2013 ’ਚ ਬਲਜੀਤ ਸਿੰਘ ਨੇ ਖ਼ਰੀਦਿਆ ਸੀ ਤੇ ਉਨ੍ਹਾਂ ਦੇ ਬੇਟੇ ਬਲਜੋਤ ਉਸ ਨੂੰ ਚਲਾਉਂਦੇ ਸਨ। ਵਾਰਦਾਤ ਦੇ 16 ਮਹੀਨੇ ਬਾਅਦ ਵੀ ਹਮਲਾਵਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਹੋਈ।

ਬੀਤੇ ਹਫਤੇ FBI ਨੇ ਕਿਹਾ ਸੀ ਕਿ ਉਹ ਇੰਡੀਆ ਪੈਲੇਸ ਰੈਸਟੋਰੈਂਟ ’ਤੇ ਹਮਲਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ ਵਚਨਬੱਧ ਹੈ। ਅਲਬੁਕਰਕ, ਐੱਫਬੀਆਈ ਡਵੀਜ਼ਨ ਦੇ ਵਿਸ਼ੇਸ਼ ਏਜੰਟ ਇੰਚਾਰਜ ਰਾਓਲ ਬੁਜਾਂਡਾ ਨੇ ਕਿਹਾ, ‘ਇਸ ਵਾਰਦਾਤ ਨੇ ਦੇਸ਼ਭਰ ’ਚ ਲੋਕਾਂ ਦਾ ਧਿਆਨ ਖਿੱਚਿਆ ਸੀ। ਅਸੀਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕਰਾਂਗੇ।’

ਦੱਸਣਯੋਗ ਹੈ ਕਿ ਜੂਨ 2020 ਵਿੱਚ ਇੱਕ ਸਿੱਖ ਦੇ ਇੰਡੀਆ ਪੈਲੇਸ ਨਾਮਕ ਰੈਸਟੋਰੈਂਟ ’ਤੇ ਅਣਪਛਾਤੇ ਹਮਲਾਵਰਾਂ ਨੇ ਤੋੜਭੰਨ ਕੀਤੀ ਅਤੇ ਕਿਚਨ, ਡਾਇਨਿੰਗ ਰੂਮ ਤੇ ਸਟੋਰ ਨੂੰ ਨੁਕਸਾਨ ਪਹੁੰਚਾਉਂਦਿਆਂ ਰੈਸਟੋਰੈਂਟ ਦੀ ਕੰਧ ’ਤੇ ਟਰੰਪ 2020 ਲਿਖ ਦਿੱਤਾ ਸੀ। ਹਮਲਾਵਰਾਂ ਨੇ ਰੈਸਟੋਰੈਂਟ ਦੇ ਸਿੱਖ ਮਾਲਕ ’ਤੇ ਵੀ ਨਸਲੀ ਟਿੱਪਣੀਆਂ ਕੀਤੀਆਂ ਸਨ। ਹਮਲੇ ਕਾਰਨ ਲਗਭਗ 1 ਲੱਖ ਡਾਲਰ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਸੀ।

Daily Radio

Daily Radio

Listen Daily Radio
Close