Home » ਮਹਾਮੁਕਾਬਲੇ ‘ਚ ਭਾਰਤ ਦੀ ਹਾਰ, ਪਾਕਿਸਤਾਨ ਨੇ ਬਿਨ੍ਹਾਂ ਕੋਈ ਵਿਕਟ ਗੁਆਏ ਜਿੱਤਿਆ ਮੈਚ
Home Page News World Sports

ਮਹਾਮੁਕਾਬਲੇ ‘ਚ ਭਾਰਤ ਦੀ ਹਾਰ, ਪਾਕਿਸਤਾਨ ਨੇ ਬਿਨ੍ਹਾਂ ਕੋਈ ਵਿਕਟ ਗੁਆਏ ਜਿੱਤਿਆ ਮੈਚ

Spread the news

ਪਾਕਿਸਤਾਨ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕਿ ਮੈਚ ਆਪਣੇ ਨਾਮ ਕਰ ਲਿਆ। ਪਾਕਿਸਤਾਨ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਬਾਬਰ ਆਜ਼ਮ ਅਤੇ ਰਿਜ਼ਵਾਨ ਨੇ ਸ਼ਾਨਦਾਰ ਸਾਂਝੇਦਾਰੀ ਦੇ ਨਾਲ 152 ਦੋੜਾਂ ਦੇ ਟੀਚੇ ਦਾ ਪਿੱਛਾ ਕੀਤਾ ਅਤੇ ਬਿਨ੍ਹਾਂ ਕਿਸੇ ਨੁਕਸਾਨ ਦੇ ਇਹ ਮੈਚ ਆਪਣੀ ਝੋਲੀ ਪਾਇਆ।ਭਾਰਤ ਨੇ ਟਾਸ ਜਿੱਤ ਕਿ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।ਪਰ ਭਾਰਤ ਨੂੰ ਬੇਹੱਦ ਖਰਾਬ ਸ਼ੁਰੂਆਤ ਮਿਲੀ।ਦੋਵੇਂ ਸਲਾਮੀ ਬੱਲੇਬਾਜ਼ ਛੇਤੀ ਹੀ ਪਵੇਲੀਅਨ ਪਰਤ ਗਏ।

ਕੈਪਟਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਪੂਰਾ ਕੀਤਾ।ਪਰ ਭਾਰਤ ਦੇ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦੇ ਰਹੇ।20 ਓਵਰਾਂ ਮਗਰੋਂ ਭਾਰਤ ਨੇ 7 ਵਿਕਟਾਂ ਗੁਆ ਕਿ 151 ਦੋੜਾਂ ਹੀ ਬਣਾਈਆਂ।ਭਾਰਤੀ ਗੇਂਦਬਾਜ਼ ਚੰਗਾ ਪਰਦਰਸ਼ਨ ਨਹੀਂ ਕਰ ਸਕੇ।ਉਨ੍ਹਾਂ ਕੋਲੋਂ ਪਾਕਿਸਤਾਨ ਦਾ ਇੱਕ ਵੀ ਵਿਕਟ ਨਹੀਂ ਲਿਆ ਗਿਆ।