Home » ਚੰਗੇ ਭਵਿੱਖ ਲਈ ਕੈਨੇਡਾ ‘ਚ ਪੜ੍ਹਾਈ ਕਰਨ ਗਏ 20 ਸਾਲਾ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ …
Home Page News India India News World World News

ਚੰਗੇ ਭਵਿੱਖ ਲਈ ਕੈਨੇਡਾ ‘ਚ ਪੜ੍ਹਾਈ ਕਰਨ ਗਏ 20 ਸਾਲਾ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ …

Spread the news

ਚੰਗੇ ਭਵਿੱਖ ਲਈ ਕੈਨੇਡਾ ‘ਚ ਪੜ੍ਹਾਈ ਕਰਨ ਗਏ 20 ਸਾਲਾ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਲਪ੍ਰੀਤ ਸਿੰਘ ਜਦੋਂ ਆਪਣੇ ਸਾਥੀਆਂ ਨਾਲ ਬੱਸ ‘ਚ ਸਵਾਰ ਹੋ ਕੇ ਫ਼ਿਲਮ ਵੇਖਣ ਜਾ ਰਿਹਾ ਤਾਂ ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਪਰਿਵਾਰ ਨੂੰ ਕੈਨੇਡਾ ਰਹਿੰਦੇ ਬਲਪ੍ਰੀਤ ਸਿੰਘ ਦੇ ਦੋਸਤ ਮਹਿਕਪ੍ਰੀਤ ਸਿੰਘ ਨੇ ਦਿੱਤੀ। ਇਸ ਤੋਂ ਇਲਾਵਾ ਬਲਪ੍ਰੀਤ ਸਿੰਘ ਦੀ ਭੈਣ ਵੀ ਕੈਨੇਡਾ ‘ਚ ਹੀ ਰਹਿੰਦੀ ਹੈ।

ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਅਗਵਾਨ ਰਹਿੰਦੇ ਮਾਪਿਆਂ ‘ਤੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਦੁੱਖਾਂ ਦਾ ਪਹਾੜ ਡਿੱਗ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ‘ਚੋਂ ਸੇਵਾਮੁਕਤ ਹੋਏ ਕੁਲਦੀਪ ਸਿੰਘ ਵਾਸੀ ਅਗਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ  ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਬਲਪ੍ਰੀਤ ਦੇ ਦੋਸਤ ਨੇ ਫੋਨ ‘ਤੇ ਦੁਖਦਾਈ ਖਬਰ ਦਿੱਤੀ।

ਉਧਰ ਮ੍ਰਿਤਕ ਨੌਜਵਾਨ ਬਲਪ੍ਰੀਤ ਸਿੰਘ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਧੱਕੇ ਖਾਣ ਲਈ ਕਿਉਂ ਭੇਜੀਏ।