ਆਕਲੈਂਡ ਦੇ ਮੈਨੇਜਡ ਆਈਸੋਲੇਸ਼ਨ ਸੈਂਟਰ ਚੋਂ ਦੋ ਦਿਨ ਪਹਿਲਾਂ ਭੱਜੇ ਇਕ ਵਿਅਕਤੀ ਨੂੰ ਪੁਲੀਸ ਵੱਲੋਂ ਵੈਸਟ ਆਕਲੈਂਡ ‘ਚੋਂ ਕਾਬੂ ਕਰ ਲਿਆ ਗਿਆ ਹੈ
।ਆਕਲੈਂਡ ਦੇ ਜੈੱਟ ਪਾਰਕ ਆਈਸੋਲੇਸ਼ਨ ਸੈੰਟਰ ਚੋੰ ਸ਼ਨੀਵਾਰ ਨੂੰ ਇੱਕ ਜੋੜੇ ਦੇ ਭੱਜਣ ਦੀ ਖਬਰ ਸਾਹਮਣੇ ਆਉਣ ਤੋੰ ਪੁਲੀਸ ਵੱਲੋਂ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ।
ਬੀਤੀ ਕੱਲ੍ਹ ਪੁਲਿਸ ਨਾਕੇ ਤੇ ਰੋਕੀ ਗਈ ਗੱਡੀ ਚੋੰ ਇੱਕ ਵਿਆਕਤੀ ਦੀ ਪਹਿਚਾਣ ਕਰਦਿਆਂ ਪੁਲਿਸ ਵੱਲੋੰ ਉਸਨੂੰ ਹਿਰਾਸਤ ‘ਚ ਲੈ ਕੇ ਵਾਪਿਸ ਆਈਸੋਲੇਸ਼ਨ ਸੈੰਟਰ ਭੇਜ ਦਿੱਤਾ ਗਿਆ ਹੈ ।
ਉਕਤ ਵਿਅਕਤੀ 2 ਦਿਨ ਤੱਕ ਆਕਲੈਂਡ ਦੇ ਵੱਖ-ਵੱਖ ਖੇਤਰਾਂ ‘ਚ ਘੁੰਮਦਾ ਰਿਹਾ ਹੈ ,ਜਿਸ ਦੀ ਪੁਸ਼ਟੀ ਕਰਦਿਆਂ ਪੁਲਿਸ ਵੱਲੋੰ ਜਾਂਚ ਕੀਤੀ ਜਾ ਰਹੀ ਹੈ
ਆਕਲੈੰਡ ਦੇ ਮੈਨੇਜਡ ਆਈਸੋਲੇਸ਼ਨ ਬ੍ਰਿਗੇਡੀਅਰ ਰੋਜ਼ ਕਿੰਗ ਨੇ ਕਿਹਾ ਕਿ ਇਹ ਸੱਚਮੁੱਚ ਨਿਰਾਸ਼ ਕਰਨ ਵਾਲਾ ਤੇ ਨਾ ਸਹਿਣਯੋਗ ਮਸਲਾ ਹੈ ।ਉਨ੍ਹਾਂ ਕਿਹਾ ਕਿ ਹੁਣ ਤੱਕ 22 ਲੋਕ ਅਜਿਹੀ ਹਰਕਤ ਕਰ ਚੁੱਕੇ ਹਨ ,ਜੋ ਕਿ ਬਿਲਕੁੱਲ ਬਰਦਾਸ਼ਤ ਤੋੰ ਬਾਹਰ ਹੈ ।ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਸੈੰਟਰ ਕੋਈ ਜੇਲ੍ਹ ਨਹੀੰ ਹਨ ,ਇਸ ਲਈ ਸੰਜਮ ਵਰਤਦਿਆਂ ਸਾਨੂੰ ਇਸ ਪ੍ਰਿਕਰਿਆ ਨੂੰ ਨਿਯਮਾਂ ਦੇ ਮੁਤਾਬਿਕ ਪੂਰਾ ਕਰਨਾ ਚਾਹੀਦਾ ਹੈ ।