Home » 12 ਲੱਖ ਦੀਵਿਆਂ ਨਾਲ ਜਗਮਗਾਈ ਰਾਮਨਗਰੀ ‘ਅਯੁੱਧਿਆ’, ਬਣਿਆ ਵਿਸ਼ਵ ਰਿਕਾਰਡ…
Home Page News India India News

12 ਲੱਖ ਦੀਵਿਆਂ ਨਾਲ ਜਗਮਗਾਈ ਰਾਮਨਗਰੀ ‘ਅਯੁੱਧਿਆ’, ਬਣਿਆ ਵਿਸ਼ਵ ਰਿਕਾਰਡ…

Spread the news

 ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਇੱਕ ਵਿਸ਼ਾਲ ‘ਦੀਪ ਉਤਸਵ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਪੂਰੀ ਅਯੁੱਧਿਆ ਨੂੰ ਰੌਸ਼ਨੀਆਂ ਨਾਲ ਜਗਮਗ ਕੀਤਾ ਗਿਆ ।

ਬੁੱਧਵਾਰ ਨੂੰ ਅਯੁੱਧਿਆ ਵਿੱਚ 12 ਲੱਖ ਦੀਵੇ ਜਗਾਏ ਗਏ ਜੋ ਇੱਕ ਵਿਸ਼ਵ ਰਿਕਾਰਡ ਹੈ। ਅਯੁੱਧਿਆ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਕੇਂਦਰੀ ਮੰਤਰੀ ਮੌਜੂਦ ਸਨ। 

ਸਰਯੂ ਨਦੀ ਦੇ ਕਿਨਾਰੇ ਰਾਮ ਕੀ ਪੈੜੀ ਨਾਲ ਜੁੜੇ 32 ਘਾਟਾਂ ‘ਤੇ ਲਗਭਗ 9.51 ਲੱਖ ਦੀਵੇ ਜਗਾਏ ਗਏ ਅਤੇ ‘ਗਿਨੀਜ਼ ਬੁੱਕ ਰਿਕਾਰਡ’ ਬਣਾਇਆ ਗਿਆ। ਇਸ ਦੇ ਨਾਲ ਹੀ ਪੂਰੇ ਅਯੁੱਧਿਆ ਸ਼ਹਿਰ ਵਿੱਚ 12 ਲੱਖ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ।

ਇਸ ਤੋਂ ਪਹਿਲਾਂ ਸ਼ਹਿਰ ਦੇ ਸਾਕੇਤ ਪੀਜੀ ਕਾਲਜ ਤੋਂ ‘ਰਾਮ ਰਾਜਿਆਅਭਿਸ਼ੇਕ’ ਦੀ ਸ਼ੋਭਾ ਯਾਤਰਾ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਅਤੇ ਸ਼ੰਖਨਾਦ ਕਰਦਿਆਂ ਰਵਾਨਾ ਹੋਈ। ਜਿਸ ਵਿੱਚ ਭਾਰਤ ਦੇ ਲੋਕ ਸੱਭਿਆਚਾਰ ਦੇ ਵੱਖ-ਵੱਖ ਰੰਗ ਵੇਖੇ ਜਾ ਸਕਦੇ ਹਨ।

ਇਸ ਯਾਤਰਾ ਨੂੰ ਉਪ ਮੁੱਖ ਮੰਤਰੀ ਡਾ: ਦਿਨੇਸ਼ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇੱਥੇ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਯੋਗੀ ਨੇ ਰਾਮ ਭਗਤਾਂ ਦੀ ਆਸਥਾ ਅੱਗੇ ਮੱਥਾ ਟੇਕਿਆ । ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਨਿਸ਼ਾਨਾ ਸਾਧਿਆ।