ਆਕਲੈਂਡ ਏਅਰਪੋਰਟ ਦੇ ਨਸ਼ਾ ਤਸਕਰੀ ‘ਚ ਫੜੇ ਗਏ Baggage Handlers ਬਾਰੇ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ Baggage Handlers ਏਅਰ ਨਿਊਜ਼ੀਲੈਂਡ ਦੇ ਕਰਮਚਾਰੀ ਸਨ ।ਉਨ੍ਹਾਂ ਦੱਸਿਆ ਕਿ Baggage Handlers ਵੱਲੋੰ ਪਿਛਲੇ 18 ਮਹੀਨਿਆਂ ਤੋੰ ਨਸ਼ਾ ਤਸਕਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ।ਪੁਲਿਸ ਮੁਤਾਬਿਕ ਇਹ ਲੋਕ ਹੁਣ ਤੱਕ 250 ਕਿਲੋਗ੍ਰਾਮ ਤੋੰ ਵੀ ਵੱਧ ਮੈਥਮਫੇਟੇਮਾਈਨ ਡਰੱਗ ਦੀ ਤਸਕਰੀ ਕਰ ਚੁੱਕੇ ਹਨ ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ Baggage Handler ਨੂੰ ਆਕਲੈਂਡ ਬਾਰਡਰ ਤੋੰ ਫੜੀ 200 ਕਿਲੋਗ੍ਰਾਮ ਨਸ਼ੇ ਦੀ ਖੇਪ ਦੇ ਸੰਬੰਧ ‘ਚ ਫੜਿਆ ਗਿਆ ਸੀ ,ਜਿਸ ਤੋੰ ਬਾਅਦ ਹੋਏ ਖੁਲਾਸਿਆਂ ਤੇ ਤਹਿਤ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ।ਜਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀੰ ਹੈ ਜਦੋੰ ਨਸ਼ਾ ਤਸਕਰੀ ਦੇ ਦੋਸ਼ ‘ਚ Baggage Handlers ਨੂੰ ਗ੍ਰਿਫ਼ਤਾਰ ਕੀਤਾ ਗਿਆ ਹੋਵੇ ।ਇਸ ਤੋੰ ਪਹਿਲਾਂ ਵੀ ਸਾਲ 2020 ਤੇ 2021 ‘ਚ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ