ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਅੱਜ ਪ੍ਰੈੱਸ ਕਾਨਫ਼ਰੰਸ ਚ ਅਹਿਮ ਐਲਾਨ ਕਰਦਿਆਂ ਕੋਵਿਡ ਟ੍ਰੈਫਿਕ ਲਾਈਟ ਸਿਸਟਮ ‘ਚ 2 ਦਸੰਬਰ ਦੀ ਰਾਤ ਤੋਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ ।ਪ੍ਰਧਾਨ ਮੰਤਰੀ ਨੇ ਦੱਸਿਆ ਕਿ 3 ਦਸੰਬਰ ਤੋਂ ਕਸਟਮਰ ਡੀਲਿੰਗ ਵਾਲੇ ਬਿਜ਼ਨੈੱਸ ਅਦਾਰਿਆਂ ਤੇ ਵੈਕਸੀਨ ਪਾਸ ਦੇ ਨਾਲ ਹੀ ਦਾਖਿਲਾ ਮਿਲ ਸਕੇਗਾ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵੈਕਸੀਨ ਪਾਸ ਜਲਦ ਤੋੰ ਜਲਦ ਹਾਸਿਲ ਕਰ ਲਏ ਜਾਣ ।ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਵਿੱਚ ਹੁਣ ਤੱਕ 1.2 ਮਿਲੀਅਨ ਲੋਕ ਆਪਣਾ ਵੈਕਸੀਨ ਪਾਸ ਹਾਸਿਲ ਕਰ ਚੁੱਕੇ ਹਨ ।
ਅੱਜ ਪ੍ਰੈੱਸ ਕਾਨਫ਼ਰੰਸ ਵੈਕਸੀਨ ਪਾਸ ਤੇ ਟਰਾਇਲ ਦੀ ਸ਼ੁਰੂਆਤ ਦਾ ਐਲਾਨ ਵੀ ਆਕਲੈਂਡ ਦੀਆਂ ਹੇਅਰ ਡ੍ਰੈਸਰ ਦੁਕਾਨਾਂ ਤੇ ਵੀਰਵਾਰ ਤੋਂ ਸ਼ੁਰੂ ਕਰਨ ਦਾ ਕੀਤਾ ਗਿਆ ।ਵੀਰਵਾਰ ਤੋੰ ਹੇਅਰ ਡ੍ਰੈਸਰ ਸਿਰਫ ਵੈਕਸੀਨ ਪਾਸ ਹੋਲਡਰ ਦੀਆਂ ਬੁਕਿੰਗ ਹੀ ਕਰ ਸਕਣਗੇ ।ਪ੍ਰਧਾਨ ਮੰਤਰੀ ਨੇ ਦੱਸਿਆ ਕਿ 3 ਦਸੰਬਰ ਤੋਂ ਬਾਅਦ Unvaccinated ਲੋਕਾਂ ਦਾ ਦਾਖਿਲਾ hospitality,hair salon ਤੇ ਹੋਰ ਕਈ ਕਾਰੋਬਾਰੀ ਅਦਾਰਿਆਂ ਤੇ ਬੰਦ ਹੋ ਜਾਵੇਗਾ ।
ਉਨ੍ਹਾਂ ਦੱਸਿਆ ਕਿ ਕੈਬਨਿਟ ਦੀ ਇਕ ਅਹਿਮ ਮੀਟਿੰਗ 29 ਨਵੰਬਰ ਨੂੰ ਹੋਵੇਗੀ ,ਜਿਸ ਮੀਟਿੰਗ ਵਿੱਚ 3 ਦਸੰਬਰ ਤੋਂ ਬਾਅਦ ਕੋਵਿਡ ਨੂੰ ਲੈ ਕੇ ਨਿਊਜ਼ੀਲੈਂਡ ਚ ਹੋਣ ਵਾਲੀਆਂ ਤਬਦੀਲੀਆਂ ਲਈ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾਣਗੇ ।