ਅਮਰੀਕਾ ਦੇ ਵੁਕੇਸ਼ਾ ਅਧੀਨ ਮਿਲਵਾਕੀ ਉਪਨਗਰ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਕ੍ਰਿਸਮਸ ਪਰੇਡ ‘ਚ ਸ਼ਾਮਲ ਲੋਕਾਂ ਨੂੰ ਦਰੜਦੇ ਹੋਏ ਗੁਜ਼ਰ ਗਈ। ਇਸ ਟੱਕਰ 5 ਲੋਕਾਂ ਦੀ ਜਾਨ ਚਲੀ ਗਈ ਹੈ ਤੇ 40 ਤੋਂ ਵੱਧ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ ਜੋ ਆਪਣੇ ਪਰਵਾਰ ਵਾਲਿਆਂ ਦੇ ਨਾਲ ਪਰੇਡ ਦਾ ਹਿੱਸਾ ਬਣਨ ਆਏ ਸਨ।
ਵੁਕੇਸ਼ਾ ਦੇ ਪੁਲਿਸ ਚੀਫ ਥੌਂਪਸਨ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਐਸਯੂਵੀ ਨੂੰ ਬਰਾਮਦ ਕਰ ਲਿਆ ਗਿਅ ਹੈ, ਪਰ ਇਸ ਦਾ ਡਰਾਈਵਰ ਫਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਿਸ ਮਕਸਦ ਨਾਲ ਅੰਜਾਮ ਦਿੱਤਾ ਗਿਆ ਹੈ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ਹਿਰ ਦ ਮੇਅਰ ਨੇ ਇਸ ਨੂੰ ਵੁਕੇਸ਼ਾ ਦੇ ਲਈ ਦਰਦਨਾਕ ਘਟਨਾ ਦੱਸਿਆ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਐਸਯੂਵੀ ਤੇਜ਼ ਰਫਤਾਰ ਨਾਲ ਪਰੇਡ ਦੇ ਵਿਚੋਂ ਲੰਘੀ। ਗੱਡੀ ਨਾਲ ਟੱਕਰ ਲੱਗਣ ’ਤੇ ਲੋਕ ਇਧਰ ਉਧਰ ਭੱਜਣ ਲੱਗੇ। ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਅਚਾਲਕ ਕੀ ਹੋ ਰਿਹਾ ਹੈ।
Share