ਨੈਸ਼ਨਲ ਪਾਰਟੀ ਦੇ ਨਵੇੰ ਬਣੇ ਪ੍ਰਧਾਨ ਕ੍ਰਿਸਟੋਫਰ ਲਕਸਨ ਵੱਲੋੰ ਐਲਾਨੀ ਗਈ Shadow Cabinet ਨੂੰ ਲੈ ਕੇ ਨਿਊਜ਼ੀਲੈਂਡ ਫਰਸਟ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਵਿਨਸਟਨ ਪੀਟਰਜ਼ ਵੱਲੋੰ ਨਿਸ਼ਾਨਾ ਸਾਧਿਆ ਗਿਆ ਹੈ ।ਵਿਨਸਟਨ ਪੀਟਰਜ਼ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਨੈਸ਼ਨਲ ਦੀ ਮੌਜੂਦਾ Shadow Cabinet ਨਿੱਜੀ ਵਿਰੋਧ ਦੇ ਆਧਾਰ ਤੇ ਬਣਾਈ ਗਈ ਹੈ ਨਾਂ ਕਿ ਕਿਸੇ ਤਜਰਬੇ ਜਾਂ ਪਿਛਲੇ ਕੰਮਾਂ ਦੇ ਆਧਾਰ ਤੇ ।
ਉਨ੍ਹਾਂ ਕਿਹਾ ਕਿ ਨਵੇੰ ਬਣੇ ਪ੍ਰਧਾਨ ਵੱਲੋੰ ਆਪਣੇ ਚਹੇਤਿਆਂ ਨੂੰ ਬਿਨ੍ਹਾਂ ਕਿਸੇ ਤਜਰਬੇ ਦੇ ਵੱਡੀਆਂ ਜਿੰਮੇਵਾਰੀਆਂ ਸੌੰਪੀਆਂ ਗਈਆਂ ਹਨ ,ਜਦੋੰ ਕਿ ਪਾਰਟੀ ਦੇ ਕਈ ਤਜਰਬੇਕਾਰ ਨੇਤਾਵਾਂ ਨੂੰ ਨਿੱਜੀ ਕਿੜ ਦੇ ਚੱਲਦਿਆਂ ਕ੍ਰਿਸਥਰੋਫਰ ਲਕਸਨ ਨੇ ਮਾਮੂਲੀ ਅਹੁਦੇ ਦਿੱਤੇ ਹਨ ।ਵਿਨਸਟਨ ਪੀਟਰਜ ਦਾ ਇਸ਼ਾਰਾ ਪਾਰਟੀ ਦੀ ਸਾਬਕਾ ਪ੍ਰਧਾਨ ਜੁਡਿਥ ਕੋਲਿੰਸ ਨੂੰ Shadow Cabinet ‘ਚ 19ਵਾਂ ਸਥਾਨ ਦੇਣ ਵੱਲ ਸੀ ।
ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਨੇ ਵੀ ਨਵੀੰ Shadow Cabinet ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਫਰਕ ਨਹੀੰ ਪੈੰਦਾ ਕਿ ਉਹਨਾਂ ਦੇ ਵਿਰੋਧ ‘ਚ ਕੌਣ ਹੈ।ਉਨ੍ਹਾਂ ਕਿਹਾ ਕਿ ਮੇਰੇ ਕਾਰਜਕਾਲ ‘ਚ ਵਿਰੋਧੀ ਧਿਰ ਦੇ 5 ਪ੍ਰਧਾਨ ਬਦਲੇਜਾ ਚੁੱਕੇ ਹਨ,ਪਰ ਉਹ ਕਦੇ ਵੀ ਆਪਣੇ ਕੰਮਕਾਜ ਦਾ ਤਰੀਕਾ ਨਹੀੰ ਬਦਲਣਗੇ।ਉਨ੍ਹਾਂ ਕਿਹਾ ਕਿ Shadow Cabinet ‘ਚ ਕੌਣ ਅੱਗੇ ਆਇਆ ਤੇ ਕੌਣ ਪਿੱਛੇ ਗਿਆ ਸਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀੰ ਹੈ ।