ਕੋਵਿਡ ਦੇ ਚੱਲਦੇ ਨਿਊਜ਼ੀਲੈਂਡ ‘ਚ ਪਿਛਲੇ ਕਈ ਮਹੀਨਿਆਂ ਤੋੰ ਇਤਿਹਾਸਕ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।ਦੱਸਿਆ ਜਾ ਰਿਹਾ ਹੈ ਕਿ ਕ੍ਰਿਸਮਿਸ ਮੌਕੇ ਹੋਣ ਵਾਲੇ ਲੰਚ ਪ੍ਰੋਗਰਾਮਾਂ ਨੂੰ ਵੀ ਦੇਸ਼ ਭਰ ‘ਚ ਰੱਦ ਕੀਤਾ ਜਾ ਸਕਦਾ ਹੈ ।ਇਸ ਦੀ ਸ਼ੁਰੂਆਤ ਬੀਤਿ ਕੱਲ੍ਹ ਉਸ ਸਮੇੰ ਹੋਈ ਜਦੋੰ ਪਿਛਲੇ 30 ਸਾਲਾਂ ਤੋੰ ਲਗਾਤਾਰ ਹੋ ਰਹੇ New Plymouth’s community Christmas lunch ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ।ਦੱਸਿਆ ਜਾ ਰਿਹਾ ਹੈ ਕਿ ਕੋਵਿਡ ਦੇ ਨਿਯਮਾਂ ਦੇ ਤਹਿਤ ਜਿਆਦਾ ਇਕੱਠ ਨਾ ਕਰਨ ਦੇ ਕਾਰਨ ਇਸ ਪ੍ਰੋਗਰਾਮ ਨੂੰ ਰੱਦ ਕੀਤਾ ਗਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਆਕਲੈਂਡ ‘ਚ ਹੋਣ ਕ੍ਰਿਸਮਸ ਲੰਚ ਪ੍ਰੋਗਰਾਮ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ ।ਆਕਲੈਂਡ ‘ਚ ਪਹਿਲਾਂ ਵੀ ਨਵੇੰ ਸਾਲ ਤੇ ਹੋਣ ਵਾਲੇ ਜਸ਼ਨਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ ।
ਇਸ ਤੋੰ ਇਲਾਵਾ ਅਗਲੇ ਸਾਲ ਫਰਵਰੀ ਮਹੀਨੇ ‘ਚ ਹੋਣ ਵਾਲੇ Waitangi Day ਦੇ ਪ੍ਰੋਗਰਾਮਾਂ ਨੂੰ ਵੀ ਰੱਦ ਕੀਤਾ ਜਾ ਚੁੱਕਾ ਹੈ ।ਜਾਣਕਾਰੀ ਮੁਤਾਬਿਕ ਭਾਵੇੰ ਹੀ ਦੇਸ਼ ਦੀ 90 ਫੀਸਦੀ ਆਬਾਦੀ Fully Vaccinate ਹੋਣ ਦੇ ਕਰੀਬ ਹੈ ,ਪਰ ਇਸ ਦੇ ਬਾਵਜੂਦ ਆਉਣ ਵਾਲੇ 3 4 ਮਹੀਨਿਆਂ ਦੌਰਾਨ ਵੱਡੇ ਇਕੱਠਾਂ ਵਾਲੇ ਪ੍ਰੋਗਰਾਮਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ ।