ਆਕਲੈਂਡ ‘ਚ 100 ਦਿਨਾਂ ਬਾਅਦ ਖੁੱਲੇ ਹੇਅਰ ਤੇ ਬਿਊਟੀ ਸੈਲੂਨ ਇਸ ਸਮੇੰ ਮਾਲਾਮਾਲ ਹੁੰਦੇ ਦਿਖਾਈ ਦੇ ਰਹੇ ਹਨ ।ਦੱਸਿਆ ਜਾ ਰਿਹਾ ਹੈ ਕਿ ਆਕਲੈੰਡ ਵਾਸੀਆਂ ਨੇ ਸ਼ੁੱਕਰਵਾਰ ਤੋੰ ਲੈ ਕੇ ਐਤਵਾਰ ਤੱਕ ਹੇਅਰ ਤੇ ਬਿਊਟੀ ਸੈਲੂਨਾਂ ਤੇ 7.2 ਮਿਲੀਅਨ ਡਾਲਰ ਖਰਚ ਕੀਤੇ ਹਨ ।ਇਹ ਅੰਕੜਾ ਹੁਣ ਤੱਕ ਦਾ ਸਭ ਤੋੰ ਵਧੀਆ ਅੰਕੜਾ ਦੱਸਿਆ ਜਾ ਰਿਹਾ ਹੈ ।
ਆਕਲੈੰਡ ਵਾਸੀਆਂ ਵੱਲੋਂ ਲੰਘੇ ਸ਼ੁੱਕਰਵਾਰ ਤੋੰ ਲੈ ਕੇ ਐਤਵਾਰ ਤੱਕ ਰੈਸਟੋਰੈੰਟ,ਕੈਫੇ ਤੇ ਬਾਰ ਤੇ ਵੀ ਖੁੱਲ ਕੇ ਖਰਚਾ ਕੀਤਾ ਗਿਆ ਹੈ ।ਦੱਸਿਆ ਜਾ ਰਿਹਾ ਹੈ ਕਿ ਵੀਕਐਂਡ ਦੌਰਾਨ ਆਕਲੈਂਡ ਤੇ ਨੌਰਥਲੈੰਡ ਦੇ ਕੈਫੇ ਤੇ ਰੈਸਟੋਰੈਂਟਸ ਵਾਲਿਆਂ ਨੇ 17 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ । ਜਦੋੰਕਿ ਆਕਲੈੰਡ ਵਾਸੀਆਂ ਵੱਲੋੰ ਬਾਰ ਤੇ ਕਲੱਬਾਂ ‘ਚ ਵੀਕਐੰਡ ਦੌਰਾਨ 3.2 ਮਿਲੀਅਨ ਡਾਲਰ ਦਾ ਖਰਚਾ ਕੀਤਾ ਗਿਆ ਹੈ ।
ਜਿਕਰਯੋਗ ਹੈ ਕਿ ਟਰੈਫਿਕ ਲਾਈਟ ਸਿਸਟਮ ਲਾਗੂ ਹੋਣ ਤੋੰ ਬਾਅਦ ਆਕਲੈਂਡ ‘ਚ ਪਹਿਲੇ ਵੀਕਐੰਡ ਦੌਰਾਨ ਕਾਰੋਬਾਰਾਂ ਨੂੰ ਚੰਗਾ ਹੁਲਾਰਾ ਮਿਲਿਆ ਹੈ ।ਅਗਸਤ ਮਹੀਨੇ ਤੋੰ ਲੱਗੀਆਂ ਪਾਬੰਦੀਆਂ ਦੇ ਚੱਲਦੇ ਇਹ ਕਾਰੋਬਾਰ ਵੱਡੀ ਮੰਦੀ ਦੀ ਮਾਰ ਝੱਲ ਰਹੇ ਸਨ ।