ਨਿਊਜ਼ੀਲੈਂਡ ਨੂੰ ਤੰਬਾਕੂ ਮੁਕਤ ਦੇਸ਼ ਬਣਾਉਣ ਲਈ ਸਰਕਾਰ ਵੱਲੋੰ ਆਉਣ ਵਾਲੇ ਸਾਲਾਂ ਦੇ ਦੌਰਾਨ ਤੰਬਾਕੂ ਪ੍ਰੋਡਕਟ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਗਿਣਤੀ ਘਟਾਉਣ ਦੇ ਫੈਸਲੇ ਨੂੰ ਲੈ ਕੇ ਡੇਅਰੀ ਸ਼ਾਪਾਂ ਦੇ ਮਾਲਕ ਚਿੰਤਤ ਦਿਖਾਈ ਦੇ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਮਕਸਦ ਜਰੂਰ ਚੰਗਾ ਹੈ ,ਪਰ ਅਜਿਹਾ ਹੋਣ ਨਾਲ ਉਨ੍ਹਾਂ ਦੇ ਕਾਰੋਬਾਰ ਦਾ ਰੈਵੇਨਿਊ ਅੱਧੇ ਤੋੰ ਜਿਆਦਾ ਘੱਟ ਜਾਵੇਗਾ ।ਦੇਸ਼ ਦੇ ਵੱਖ ਵੱਖ ਡੇਅਰੀ ਸ਼ਾਪ ਦੇ ਮਾਲਕਾਂ ਨੇ ਕਿਹਾ ਕਿ ਸਰਕਾਰ ਨੂੰ ਸਾਡੇ ਇਸ ਘੱਟਣ ਵਾਲੇ ਮਾਲੀਏ ਬਾਰੇ ਵੀ ਜਰੂਰ ਸੋਚਣਾ ਚਾਹੀਦਾ ਹੈ ।
Dairy and Business Owners Group chairman Sunny Kaushal ਨੇ ਦੱਸਿਆ ਕਿ ਅਸੀੰ ਵੀ ਨਿਊਜ਼ੀਲੈਂਡ ਨੂੰ ਸਮੋਕਿੰਗ ਮੁਕਤ ਕਰਨ ਦੇ ਫੈਸਲੇ ਨਾਲ ਸਹਿਮਤ ਹਾਂ,ਪਰ ਵਿਕਰੀ ਕਰਨ ਵਾਲੀਆਂ ਡੇਅਰੀ ਸ਼ਾਪ ਦੀ ਗਿਣਤੀ ਘੱਟਣ ਨਾਲ ਕਈ ਪਰਿਵਾਰਾਂ ਦੀ ਲਈ ਆਪਣੇ ਕਾਰੋਬਾਰ ਨੂੰ ਚਲਾਉਣਾ ਔਖਾ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਅਜਿਹਾ ਹੋਣ ਤੋੰ ਰੋਕਣ ਲਈ ਸਰਕਾਰ ਨੂੰ ਹੁਣ ਤੋੰ ਹੀ ਡੇਅਰੀ ਸ਼ਾਪ ਲਈ ਪਾਲਿਸੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ।
ਜਿਕਰਯੋਗ ਹੈ ਕਿ ਸਰਕਾਰ ਵੱਲੋੰ ਨਿਊਜ਼ੀਲੈਂਡ ਨੂੰ ਸਮੋਕਿੰਗ ਮੁਕਤ ਕਰਨ ਲਈ ਕੀਤੇ ਗਏ ਐਲਾਨ ਤਹਿਤ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ‘ਚ 2025 ਤੱਕ ਤੰਬਾਕੂ ਪ੍ਰੋਡਕਟ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਗਿਣਤੀ 8000 ਤੋੰ ਘਟਾ ਕੇ 500 ਕਰ ਦਿੱਤੀ ਜਾਵੇਗੀ ।