Home » ਕ੍ਰਿਸਮਸ ਦੀਆਂ ਛੁੱਟੀਆਂ ਨੂੰ ਲੈ ਕੇ ਅੱਜ ਜਾਰੀ ਹੋਣਗੇ ਕੋਵਿਡ ਸੰਬੰਧੀ ਦਿਸ਼ਾ ਨਿਰਦੇਸ਼…
Health Home Page News New Zealand Local News NewZealand

ਕ੍ਰਿਸਮਸ ਦੀਆਂ ਛੁੱਟੀਆਂ ਨੂੰ ਲੈ ਕੇ ਅੱਜ ਜਾਰੀ ਹੋਣਗੇ ਕੋਵਿਡ ਸੰਬੰਧੀ ਦਿਸ਼ਾ ਨਿਰਦੇਸ਼…

Spread the news

ਆਕਲੈਂਡ ਦੇ ਬਾਰਡਰ ਖੋਲ੍ਹੇ ਜਾਣ ਨੂੰ ਲੈ ਕੇ ਅੱਜ ਦੁਪਹਿਰ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋੰ ਐਲਾਨ ਕੀਤਾ ਜਾਵੇਗਾ ।15 ਦਸੰਬਰ ਤੋੰ ਆਕਲੈਂਡ ਦੇ ਖੁੱਲ੍ਹ ਰਹੇ ਬਾਰਡਰਾਂ ਨੂੰ ਲੈ ਕੇ ਸਰਕਾਰ ਵੱਲੋੰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ ।ਇਸ ਦੇ ਨਾਲ ਹੀ ਪ੍ਰਧਾਨਮੰਤਰੀ ਵੱਲੋੰ ਅੱਜ ਇਸ ਸਾਲ ਦੀ ਆਖਰੀ ਕੋਵਿਡ ਅਲਰਟ ਸੈਟਿੰਗ ਦਾ ਐਲਾਨ ਕੀਤਾ ਜਾਵੇਗਾ ।

ਕ੍ਰਿਸਮਸ ਤੇ ਨਵੇੰ ਸਾਲ ਦੀਆਂ ਛੁੱਟੀਆਂ ਨੂੰ ਲੈ ਕੇ ਅੱਜ ਦੇ ਐਲਾਨ ਕਾਫੀ ਅਹਿਮ ਰਹਿਣਗੇ ।

ਜਿਕਰਯੋਗ ਹੈ ਕਿ Fully ਵੈਕਸੀਨੇਟਡ ਲੋਕਾਂ ਲਈ ਆਕਲੈਂਡ ਆਉਣ ਤੇ ਆਕਲੈਂਡ ਵਾਸੀਆਂ ਲਈ ਆਕਲੈਂਡ ਤੋੰ ਬਾਹਰ ਜਾਣ ਸੰਬੰਧੀ ਪੂਰੀ ਖੁੱਲ੍ਹ ਲਾਗੂ ਕੀਤੀ ਜਾਵੇਗੀ ।ਇਸਦੇ ਨਾਲ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇੰ ਡੋਜ਼ ਨਹੀੰ ਲਈਆਂ ਉਨ੍ਹਾਂ ਲਈ ਆਕਲੈਂਡ ਤੋੰ ਬਾਹਰ ਜਾਣ ਤੇ ਆਕਲੈਂਡ ‘ਚ ਆਉਣ ਲਈ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਰੂਰੀ ਹੋਵੇਗੀ ।ਜੇਕਰ ਕੋਈ ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰਦਾ ਪੁਲਿਸ ਵੱਲੋੰ ਕਾਬੂ ਕੀਤਾ ਜਾਂਦਾ ਹੈ ਤਾਂ ਪੁਲਿਸ ਵੱਲੋੰ ਜੁਰਮਾਨੇ ਵੀ ਕੀਤਾ ਜਾਣਗੇ ।