Home » ਕੱਲ੍ਹ ਤੋੰ Unvaccinated ਲੋਕਾਂ ਲਈ ਸਖ਼ਤ ਹੋਣਗੇ ਨਿਯਮ,ਆਕਲੈਂਡ ਦੇ ਖੁੱਲਣਗੇ ਬਾਰਡਰ…
Health • Home Page News • New Zealand Local News • NewZealand

ਕੱਲ੍ਹ ਤੋੰ Unvaccinated ਲੋਕਾਂ ਲਈ ਸਖ਼ਤ ਹੋਣਗੇ ਨਿਯਮ,ਆਕਲੈਂਡ ਦੇ ਖੁੱਲਣਗੇ ਬਾਰਡਰ…

Spread the news

ਨਿਊਜ਼ੀਲੈਂਡ ਭਰ ‘ਚ ਕੱਲ੍ਹ ਤੋੰ Free rapid antigen testing ਸ਼ੁਰੂ ਕੀਤੀ ਜਾਵੇਗੀ ।ਕੱਲ੍ਹ ਤੋੰ ਆਕਲੈਂਡ ਤੋੰ ਬਾਹਰ ਜਾਣ ਵਾਲੇ ਤੇ ਘਰੇਲੂ ਉਡਾਣਾਂ ‘ਚ ਸਫਰ ਕਰਨ ਵਾਲੇ Unvaccinated ਲੋਕਾਂ ਲਈ ਟੈਸਟ ਕਰਵਾਉਣਾ ਜਰੂਰੀ ਹੋਵੇਗਾ ।ਮਨਿਸਟਰੀ ਆੱਫ ਹੈਲਥ ਨੇ ਦੱਸਿਆ ਕਿ ਫਾਰਮੇਸੀਆਂ ਸਮੇਤ ਹੋਰ ਵੀ ਕਈ ਜਗ੍ਹਾਵਾਂ ਤੇ ਇਹ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾਣਗੇ ।

ਮਨਿਸਟਰੀ ਆੱਫ ਹੈਲਥ ਵੱਲੋੰ ਮਿਲੀ ਜਾਣਕਾਰੀ ਮੁਤਾਬਿਕ ਆਕਲੈਂਡ ‘ਚ 138 ਫਾਰਮੇਸੀਆਂ ਸਮੇਤ ਪੂਰੇ ਨੌਰਥ ਆਈਲੈੰਡ ‘ਚ 345 ਤੇ ਸਾਊਥ ਆਈਲੈੰਡ ‘ਚ 138 ਫਾਰਮੇਸੀਆਂ ਤੇ rapid antigen testing ਉਪਲੱਬਧ ਰਹੇਗੀ ।

ਜਿਕਰਯੋਗ ਹੈ ਕਿ ਕੱਲ੍ਹ ਤੋੰ ਆਕਲੈਂਡ ਦੇ ਬਾਰਡਰ ਖੁੱਲ੍ਹ ਜਾਣਗੇ ।ਆਕਲੈਂਡ ਦੇ ਬਾਰਡਰ ਖੁੱਲਣ ਤੋੰ ਬਾਅਦ ਆਕਲੈਂਡ ਤੋੰ ਬਾਹਰ ਜਾਣ ਵਾਲੇ Unvaccinated ਲੋਕਾਂ ਲਈ 72 ਘੰਟੇ ਤੋੰ ਘੱਟ ਪੁਰਾਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋਵੇਗੀ ।