ਨਿਊਜ਼ੀਲੈਂਡ ‘ਚ vaccine mandates ਨੂੰ ਲੈ ਕੇ ਅੱਜ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਰਾਜਧਾਨੀ ਵੈਲਿੰਗਟਨ ‘ਚ ਦੇਖਣ ਨੂੰ ਮਿਲੇਗਾ ।ਅੱਜ ਦਾ ਇਹ ਪ੍ਰਦਰਸ਼ਨ Brian Tamaki’s Freedom & Rights Coalition ਵੱਲੋੰ ਕੀਤਾ ਜਾ ਰਿਹਾ ਹੈ ।
ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਨੂੰ ਜਰੂਰੀ ਕੀਤੇ ਜਾਣ ਦੇ ਫੈਸਲੇ ਖਿਲਾਫ਼ ਹਜ਼ਾਰਾਂ ਲੋਕ ਇਕੱਠੇ ਹੋ ਕੇ ਪਾਰਲੀਮੈਂਟ ਤੱਕ ਮਾਰਚ ਕਰਨਗੇ ।ਦੱਸਣਯੋਗ ਹੈ ਕਿ ਬੀਤਿ ਕੱਲ੍ਹ ਪਾਰਲੀਮੈੰਟ ਨੂੰ ਅਗਲੇਸਾਲ ਤੱਕ ਬੰਦ ਕੀਤਾ ਜਾ ਚੁੱਕਾ ਹੈ ।ਅੱਜ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀ ਬੰਦ ਪਈ ਪਾਰਲੀਮੈੰਟ ਦੇ ਅੱਗੇ ਹੀ ਪ੍ਰਦਰਸ਼ਨ ਕਰਨਗੇ ।
ਮਿਲੀ ਜਾਣਕਾਰੀ ਮੁਤਾਬਿਕ ਅੱਜ ਕੋਵਿਡ ਵੈਕਸੀਨ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਲੋਕ ਸਵੇਰੇ 10 ਵਜੇ ਦੇ ਕਰੀਬ Civic Square ਇਕੱਠੇ ਹੋਣਗੇ,ਜਿਸ ਤੋੰ ਬਾਅਦ ਇਹ ਪਾਰਲੀਮੈੰਟ ਵੱਲ ਕੂਚ ਕਰਨਗੇ । ਦੱਸ ਦੇਈਏ ਕਿ ਇਸ ਤੋੰ ਪਹਿਲਾਂ ਵੀ ਪਾਰਲੀਮੈਂਟ ਦੇ ਬਾਹਰ ਕੋਵਿਡ ਵੈਕਸੀਨ ਨੂੰ ਜਰੂਰੀ ਕੀਤੇ ਜਾਣ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ।ਦੱਸਿਆ ਜਾ ਰਿਹਾ ਹੈ ਕਿ ਵੈਲਿੰਗਟਨ ‘ਚ ਹੋਣ ਵਾਲੇ ਇਸ ਪ੍ਰਦਰਸ਼ਨ ‘ਚ ਆਕਲੈਂਡ ਸਮੇਤ ਕਈ ਸ਼ਹਿਰਾਂ ਤੋੰ ਲੋਕ ਉਚੇਚੇ ਤੌਰ ਤੇ ਪਹੁੰਚ ਰਹੇ ਹਨ ।