ਨਿਊਜ਼ੀਲੈਂਡ ‘ਚ ਕੋਵਿਡ ਬੂਸਟਰ ਤੇ ਦੂਜੀ ਵੈਕਸੀਨ ਡੋਜ਼ ਦੇ ਵਿਚਲੇ ਫਾਸਲੇ ਨੂੰ ਘੱਟ ਕਰਨ ਲਈ ਅੱਜ ਫੈਸਲਾ ਲਿਆ ਜਾ ਸਕਦਾ ਹੈ ।ਜਿਕਰਯੋਗ ਹੈ ਕਿ ਇਸ ਸਮੇੰ ਵੈਕਸੀਨ ਦੀ ਦੂਜੀ ਡੋਜ਼ ਤੋੰ ਛੇ ਮਹੀਨੇ ਬਾਅਦ ਵੈਕਸੀਨ ਬੂਸਟਰ ਲਗਾਇਆ ਜਾ ਸਕਦਾ ਹੈ ।ਸੂਤਰਾਂ ਦੀ ਮੰਨੀਏ ਤਾਂ ਸਰਕਾਰ ਇਸ ਨੂੰ ਘਟਾ ਕੇ 3 ਮਹੀਨੇ ਕਰ ਸਕਦੀ ਹੈ।ਨਿਊਜ਼ੀਲੈਂਡ ‘ਚ ਓਮੀਕਰੋਨ ਦੇ ਮਾਮਲੇ ਦਿਜ ਪੁਸ਼ਟੀ ਹੋਣ ਤੋੰ ਬਾਅਦ ਇਸ ਉੱਤੇ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਫੈਸਲਾ ਲਿਆ ਜਾ ਸਕਦਾ ਹੈ ।
Director-General of Health Dr Ashley Bloomfield ਨੇ ਦੱਸਿਆ ਕਿ ਵੈਕਸੀਨ ਦੀ ਤੀਜੀ ਡੋਜ਼(ਬੂਸਟਰ) ਲਗਾਉਣ ਨਾਲ ਕੋਵਿਡ ਹੋਣ ਦੀ ਸੰਭਾਵਨਾ 80 ਤੋੰ 90 ਫੀਸਦੀ ਤੱਕ ਘੱਟ ਜਾਂਦੀ ਹੈ ।ਉਨ੍ਹਾਂ ਦੱਸਿਆ ਕਿ ਸਿਹਤ ਮਾਹਰਾਂ ਦੀ ਰਾਏ ਤੋੰ ਬਾਅਦ ਵੀ ਕੈਬਨਿਟ ਮੀਟਿੰਗ ‘ਚ ਇਸ ਪ੍ਰਸਤਾਵ ਭੇਜਿਆ ਗਿਆ ਹੈ ।
ਜਿਕਰਯੋਗ ਹੈ ਕਿ ਓਮੀਕਰੋਨ ਪਾਜ਼ਿਟਿਵ ਪਾਏ ਗਏ ਜਰਮਨੀ ਦੇ ਵਿਅਕਤੀ ਦੇ ਕੋਵਿਡ ਵੈਕਸੀਨ ਦੀਆਂ ਦੋਵੇੰ ਡੋਜ਼ ਲੱਗੀਆਂ ਹੋਈਆਂ ਹਨ ।ਇਸ ਦੇ ਬਾਵਜੂਦ ਕੋਵਿਡ ਦੀ ਪੁਸ਼ਟੀ ਹੋਣ ਕਾਰਨ ਹੁਣ ਵੈਕਸੀਨ ਬੂਸਟਰ ਦੂਜੀ ਡੋਜ਼ ਤੋੰ ਬਾਅਦ ਜਲਦੀ ਲਗਵਾਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ।