ਆਕਲੈਂਡ ‘ਚ ਰੇਲ ਸੇਵਾਵਾਂ 26 ਦਸੰਬਰ ਤੋੰ ਲੈ ਕੇ 23 ਜਨਵਰੀ ਤੱਕ ਬੰਦ ਰਹਿਣਗੀਆਂ ।ਕੀਵੀ ਰੇਲ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਕੰਸਟਰਕਸ਼ਨ ਦੇ ਕੰਮ ਦੇ ਚੱਲਦੇ ਰੇਲ ਸੇਵਾਵਾਂ ਨੂੰ 4 ਹਫਤਿਆਂ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ।ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਰੇਲ ਦੀ ਜਗ੍ਹਾ ਬੱਸ ਸੇਵਾ ਚਾਲੂ ਰਹੇਗੀ ।
ਉਨ੍ਹਾਂ ਦੱਸਿਆ ਕਿ ਰੇਲ ‘ਚ ਸਫਰ ਕਰਨ ਵਾਲੇ ਯਾਤਰੀ ਇਸ ਗੱਲ ਨੂੰ ਜਰੂਰ ਧਿਆਨ ‘ਚ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋੰ ਬਚਾ ਰਹੇ ।
KiwiRail’s capital projects ਅਤੇ asset development manager David Gordon ਨੇ ਦੱਸਿਆ ਕਿ ਇਸ ਸਮੇੰ ਦੌਰਾਨ ਕਈ ਪ੍ਰੋਜੇਕਟ ਤੇ ਕੰਮ ਕੀਤਾ ਜਾਣਾ ਹੈ ।ਉਨ੍ਹਾਂ ਦੱਸਿਆ ਕਿ ਜਿੱਥੇ ਪਾਪਾਕੁਰਾ ਤੋੰ ਪੁੱਕੀਕੁਈ ਰੇਲਵੇ ਲਾਈਨ ਨੂੰ ਅੱਪਗ੍ਰੇਡ ਕੀਤਾ ਜਾਵੇਗਾ,ਉਥੇ ਹੀ ਬ੍ਰਿਟੋਮਾਰਟ ਸਟੇਸ਼ਨ ਤੇ ਵੈੱਸਟਫੀਲਡ ਤੋੱ ਵਿਰੀ ਸਟੇਸ਼ਨ ਵਿਚਾਲੇ ਵੀ ਮੁਰੰਮਤ ਦਾ ਕੰਮ ਚੱਲੇਗਾ ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਕਲੈਂਡ ਭਰ ਦੇ ਵਿੱਚ ਰੇਲਵੇ ਟਰੈਕ ਦਾ ਨਰੀਖਣ ਕਰਕੇ ਮੁਰੰਮਤ ਦਾ ਕੰਮ ਕੀਤਾ ਜਾਵੇਗਾ ।