ਨਿਊਜ਼ੀਲੈਂਡ ‘ਚ ਓਮੀਕਰੋਨ ਦੇ ਕੇਸਾਂ ਨੂੰ ਦੇਖਦਿਆਂ ਨਿਊਜ਼ੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡੇ ਬਦਲਾਅ ਕੀਤੇ ਗਏ ਹਨ।ਅੱਜ ਕ੍ਰਿਸ ਹਿਪਕਿਨਸ ਵੱਲੋੰ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਗਿਆ ਕਿ ਨਿਊਜ਼ੀਲੈਂਡ ਆਉਣ ਵਾਲੇ ਯਾਤਰੀਆਂ ਨੂੰ ਹੁਣ ਮੈਨੇਜਡ ਆਈਸੋਲੇਸ਼ਨ ਸੈੰਟਰਾਂ ‘ਚ 7 ਦੀ ਜਗ੍ਹਾ 10 ਦਿਨ ਗੁਜਾਰਨੇ ਪੈਣਗੇ ।
ਇਸ ਦੇ ਨਾਲ ਹੀ ਨਿਊਜ਼ੀਲੈਂਡ ‘ਚ Non MIQ Travel ਦੀ ਸ਼ੁਰੂਆਤ ਹੁਣ ਫਰਵਰੀ ਦੇ ਆਖਰੀ ਹਫਤੇ ਤੋਂ ਕੀਤੀ ਜਾਵੇਗੀ,ਜਦੋੰਕਿ ਪਹਿਲਾਂ ਇਸ ਦੀ ਸ਼ੁਰੂਆਤ 17 ਜਨਵਰੀ ਤੋੰ ਕੀਤੀ ਜਾਣੀ ਸੀ ।
ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਆਉਣ ਵਾਲੇ ਯਾਤਰੀਆਂ ਨੂੰ ਫਲਾਈਟ ਲੈਣ ਤੋੰ ਪਹਿਲਾਂ ਆਪਣੀ ਘੱਟ ਤੋਂ ਘੱਟ 48 ਘੰਟੇ ਪੁਰਾਣੀ ਕੋਵਿਡ ਨੈਗੇਟਿਵ ਰਿਪੋਰਟ ਵੀ ਦਿਖਾਉਣੀ ਪਵੇਗੀ,ਜਦੋੰ ਕਿ ਪਹਿਲਾਂ ਇਸ ਮਿਆਦ 72 ਘੰਟੇ ਸੀ ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਬੀਤੇ ਦਿਨਾਂ ਦੇ ਦੌਰਾਨ ਸਾਹਮਣੇ ਆਏ 22 ਓਮੀਕਰੋਨ ਕੇਸਾਂ ਦੇ ਚਲਦੇ ਇਹ ਫੈਸਲਾ ਲਿਆ ਗਿਆ ਹੈ।ਅੰਤਰਰਾਸ਼ਟਰੀ ਯਾਤਰੀਆਂ ‘ਚ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋੰ ਇਹ ਬਦਲਾਅ ਓਮੀਕਰੋਨ ਨੂੰ ਕਮਿਊਨਿਟੀ ‘ਚ ਆਉਣ ਤੋੰ ਰੋਕਣ ਲਈ ਕੀਤਵ ਗਏ ਹਨ ।