ਹਰਮੀਕ ਸਿੰਘ – ਪਿਛਲੇ ਦਿਨੀਂ ਤਾਮਿਲਨਾਡੂ ’ਚ ਵਾਪਰੇ ਭਿਆਨਕ ਹੈਲੀਕਾਪਟਰ ਹਾਦਸੇ ’ਚ ਫੌਜ ਦੇ CDS ਬਿਪਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ ਅਤੇ ਹੋਰ ਜਵਾਨ ਸ਼ਹੀਦ ਹੋ ਗਏ ਸਨ।
ਇਹਨਾਂ ਸਭ ਸ਼ਹੀਦ ਸੈਨਿਕਾ ਦੀ ਯਾਦ ‘ਚ ਅੱਜ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਨਿਊਜੀਲੈਂਡ ਦੀ ਵਕਾਰੀ ਸੰਸਥਾਂ ਇੰਡੀਅਨ ਗਲੋਬਲ ਬਿੱਜਨੈਸ ਚੈਂਬਰ ਵੱਲੋ ਉਲੀਕਿਆ ਗਿਆ ਜਿਸ ਵਿੱਚ ਨਿਊਜੀਲੈਂਡ ਦੇ ਮਾਉਰੀ ਰੀਤਾਂ ਰਿਵਾਜਾ ਰਾਹੀ ਇਹਨਾਂ ਸਭ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਮਾਰੋਹ ਵਿੱਚ ਜਿਥੇ ਸ਼ਹੀਦਾਂ ਦੀ ਯਾਦ ‘ਚ ਭਾਰਤ ਦਾ ਰਾਸ਼ਟਰ ਗਾਣ ਗਾਇਆ ਗਿਆ ਉਥੇ ਮਾਉਰੀ ਹਾਕਾ ਵੀ ਪੇਸ਼ ਕੀਤਾ ਗਿਆ । ਸਭ ਸ਼ਹੀਦਾਂ ਸੰਬੰਧੀ ਵਿਸ਼ੇਸ਼ ਆਡੀਉ ਵੀਡਿਉ ਕਲਿਪ ਵੀ ਚਲਾਏ ਗਏ।
ਇਸ ਸ਼ਰਧਾਂਜਲੀ ਸਮਾਰੋਹ ‘ਚ ਜਿਥੇ ਨਿਊਜੀਲੈਂਡ ‘ਚ ਭਾਰਤੀ ਹਾਈ ਕਮੀਸ਼ਨਰ ਸ਼੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਵੀ ਵਰਿਚੁਲ ਕਾਨਫਰੈਂਸ ਰਾਹੀ ਵਲਿੰਗਟਨ ਤੋ ਹਾਜਰੀ ਲਵਾਈ ਉਥੇ ਹੀ ਸਮਾਰੋਹ ‘ਚ ਸ਼ਾਮਿਲ ਹੋਏ ਐਕਸ ਸਰਵਿਸਮੈਨ ਅਤੇ ਉਹਨਾਂ ਦੇ ਪਰਿਵਾਰਾ ਨੇ ਵੀ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।