ਨਿਊਜ਼ੀਲੈਂਡ ‘ਚ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਪਿਛਲੇ 7 ਦਿਨਾਂ ‘ਚ 10 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ lਕ੍ਰਿਸਮਿਸ ਤੇ ਨਵੇੰ ਸਾਲ ਦੀਆਂ ਛੁੱਟੀਆਂ ਤੋੰ ਪਹਿਲਾਂ ਵਧੇ ਸੜਕ ਹਾਦਸਿਆਂ ਨੇ ਪੁਲਿਸ ਦੀਆਂ ਚਿੰਤਾਵਾਂ ‘ਚ ਵਾਧਾ ਕਰ ਦਿੱਤਾ ਹੈ ।Assistant Commissioner Bruce O’Brien ਨੇ ਦੱਸਿਆ ਕਿ ਇਹ ਸਾਲ ਸੜਕ ਹਾਦਸਿਆਂ ਨੂੰ ਲੈ ਕੇ ਕਾਫੀ ਨਿਰਾਸ਼ਾਜਨਕ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਸਾਲ ਸੜਕ ਹਾਦਸਿਆਂ ਦੌਰਾਨ 310 ਲੋਕਾਂ ਦੀ ਮੌਤ ਹੋ ਚੁੱਕੀ ਹੈ,ਜਦੋੰ ਕਿ ਸੈੰਕੜਿਆਂ ਦੀ ਗਿਣਤੀ ‘ਚ ਹੀ ਲੋਕ ਜਖਮੀ ਹੋਏ ਹਨ ।
ਜਿਕਰਯੋਗ ਹੈ ਕਿ ਪਿਛਲੇ ਵੀਰਵਾਰ ਇੱਕ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਤੋੰ ਬਾਅਦ ਹਰ ਰੋਜ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਵਾਪਰੇ ਸੜਕ ਹਾਦਸਿਆਂ ‘ਚ ਅੱਜ ਤੱਕ 10 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰਾਇਵਿੰਗ ਕਰਦੇ ਸਮੇੰ ਜਿਆਦਾ ਸਪੀਡ ,ਮੋਬਾਇਲ ਦੀ ਵਰਤੋੰ ਤੇ ਅਲਕੋਹਲ ਤੋਂ ਪਰਹੇਜ ਕੀਤਾ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੜਬੜਾਹਟ ਤੇ ਡਿਪਰੈਸ਼ਨ ਦੌਰਾਨ ਵੀ ਡਰਾਇਵਿੰਗ ਕਰਨ ਤੋੰ ਪਰਹੇਜ ਕੀਤਾ ਜਾਵੇ ।