Home » 9 ਜਨਵਰੀ ਨੂੰ ਹੋਵੇਗੀ ਰੇਡੀਓ ਸਪਾਈਸ ਵੱਲੋਂ ਫ਼ੈਮਲੀ ਫ਼ਨ ਪਿਕਨਿਕ…
Entertainment Entertainment Home Page News New Zealand Local News NewZealand

9 ਜਨਵਰੀ ਨੂੰ ਹੋਵੇਗੀ ਰੇਡੀਓ ਸਪਾਈਸ ਵੱਲੋਂ ਫ਼ੈਮਲੀ ਫ਼ਨ ਪਿਕਨਿਕ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਦੁਨੀਆ ਦਾ ਖੂਬਸੂਰਤ ਦੇਸ ਨਿਊਜ਼ੀਲੈਂਡ ਜਿੱਥੇ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਵੱਡੇ ਜਸ਼ਨ ਸਭ ਤੋ ਪਹਿਲਾ ਮਨਾਏ ਜਾਦੇ ਹਨ ਉੱਥੇ ਹੀ ਇਸ ਮੁਲਕ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਨਵੇਂ ਸਾਲ ਸਬੰਧੀ ਕਈ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਇਸੇ ਤਰਾਂ ਹੀ ਰੇਡੀਓ ਸਪਾਈਸ ਵੱਲੋਂ ਨਵੇਂ ਸਾਲ ਦੀ ਆਮਦ ਅਤੇ ਪਰਿਵਾਰਕ ਸਾਂਝ ਲਈ ਪਿਛਲੇ ਲੰਬੇ ਸਮੇਂ ਤੋ ਕਰਵਾਏ ਜਾਦਾ ਫ਼ੈਮਲੀ ਫ਼ਨ “ਪਿਕਨਿਕ” ਪ੍ਰੋਗਰਾਮ ਇਸ ਵਾਰ 9 ਜਨਵਰੀ ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋ 7 ਵਜੇ ਤੱਕ ਫਲੈਟ ਬੁੱਸ਼ ਇਲਾਕੇ ਦੇ “ਸਰ ਬੈਰੀ ਕਰਟਿਸ ਪਾਰਕ” ਚ ਉਲੀਕਿਆ ਗਿਆ ਹੈ ਜਿੱਥੇ ਇਸ ਪਿਕਨਿਕ ਵਿੱਚ ਪਹੁੰਚੇ ਪਰਿਵਾਰਾਂ ਲਈ ਵੱਖ-ਵੱਖ ਤਰਾਂ ਦੀਆਂ ਕਈ ਮਨੌਰੰਜਕ ਗੇਮਸ ਹੋਣਗੀਆਂ ਉੱਥੇ ਹੀ ਖਾਣ-ਪੀਣ ਦੇ ਵਧੀਆਂ ਪ੍ਰਬੰਧ ਹੋਣਗੇ।

ਇਸ ਮੌਕੇ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵਿੱਚ ਵੱਡਾ ਨਾਮ ਰੇਡੀਓ ਹੋਸਟ ਸਃ ਪ੍ਰਮਿੰਦਰ ਸਿੰਘ ਪਾਪਾਟੋਏਟੋਏ ਹੁਣਾ ਦੀ ਪਲੇਠੀ ਪੁਸਤਕ ਕੀਵੀਨਾਮਾ ਵੀ ਲੋਕ ਅਰਪਿਤ ਕੀਤੀ ਜਾਵੇਗੀ।ਇਸ ਪ੍ਰੋਗਰਾਮ ਸਬੰਧੀ ਕਿਸੇ ਵੀ ਜਾਣਕਾਰੀ ਲਈ ਨੰਬਰ 0222656406 ਤੇ ਸੰਪਰਕ ਕੀਤਾ ਜਾ ਸਕਦਾ ਹੈ