Home » ਬੰਗਲਾਦੇਸ਼ ਨੇ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਰਚ ਦਿੱਤਾ ਇਤਿਹਾਸ…
Home Page News NewZealand Sports Sports World Sports

ਬੰਗਲਾਦੇਸ਼ ਨੇ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਰਚ ਦਿੱਤਾ ਇਤਿਹਾਸ…

Spread the news

ਮੀਡੀਅਮ ਫਾਸਟ ਗੇਂਦਬਾਜ਼ ਇਬਾਦਤ ਹੁਸੈਨ (46 ਦੌੜਾਂ ’ਤੇ 6 ਵਿਕਟ) ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ 5ਵੇਂ ਅਤੇ ਆਖਰੀ ਦਿਨ ਬੁੱਧਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਬੰਗਲਾਦੇਸ਼ ਨੇ ਮੇਜ਼ਬਾਨ ਟੀਮ ਨੂੰ ਦੂਜੀ ਪਾਰੀ ’ਚ 169 ਦੌੜਾਂ ’ਤੇ ਨਿਪਟਾ ਦਿੱਤਾ। ਉਸ ਨੇ ਜਿੱਤ ਲਈ 40 ਦੌੜਾਂ ਦੇ ਟੀਚੇ ਨੂੰ 2 ਵਿਕਟਾਂ ’ਤੇ 42 ਦੌੜਾਂ ਬਣਾ ਕੇ ਹਾਸਲ ਕਰ ਲਿਆ।

ਬੰਗਲਾਦੇਸ਼ ਨੇ ਇਸ ਤਰ੍ਹਾਂ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਨਿਊਜ਼ੀਲੈਂਡ ਖਿਲਾਫ 15 ਟੈਸਟ ਮੈਚ ਖੇਡੇ ਸਨ ਜਿਸ ’ਚ 12 ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਟ ਟੈਸਟ ਚੈਂਪੀਅਨਸ਼ਿਪ ’ਚ ਵੀ ਇਸ ਤੋਂ ਪਹਿਲਾਂ 9 ’ਚੋਂ 8 ਮੈਚ ਹਾਰਨ ਤੋਂ ਬਾਅਦ ਇਹ ਉਸ ਦੀ ਪਹਿਲੀ ਜਿੱਤ ਹੈ। ਇਸ ਟੈਸਟ ’ਚ ਬੰਗਲਾਦੇਸ਼ ਦੀ ਜਿੱਤ ਕਿਸੇ ਵੀ ਫਾਰਮੈਟ ’ਚ ਨਿਊਜ਼ੀਲੈਂਡ ਖਿਲਾਫ ਉਸ ਦੀ ਧਰਤੀ ’ਤੇ ਪਹਿਲੀ ਜਿੱਤ ਹੈ। ਨਿਊਜ਼ੀਲੈਂਡ ਨੇ ਘਰੇਲੂ ਮੈਦਾਨ ’ਤੇ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ’ਚ ਖੇਡੇ ਗਏ 32 ਮੁਕਾਬਲੇ ਜਿੱਤੇ ਸਨ। ਇਹ ਕਿਸੇ ਵੀ ਟੀਮ ਦਾ ਇਕ ਦੂਜੀ ਟੀਮ ਖਿਲਾਫ ਆਪਣੇ ਘਰ ’ਚ ਸਭ ਤੋਂ ਲੰਮਾ ਜਿੱਤ ਦਾ ਸਿਲਸਿਲਾ ਹੈ।


ਇਸ ਮੈਚ ਦੇ ਨਾਲ ਨਿਊਜ਼ੀਲੈਂਡ ਦਾ ਆਪਣੇ ਘਰ ’ਚ ਟੈਸਟ ਕ੍ਰਿਕਟ ’ਚ 17 ਮੈਚਾਂ ਦਾ ਅਜੇਤੂ ਕ੍ਰਮ ਟੁੱਟ ਗਿਆ। ਦੱਖਣੀ ਅਫਰੀਕਾ ਖਿਲਾਫ 2017 ’ਚ ਹਾਰ ਦੇ ਬਾਅਦ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਨਿਊਜ਼ੀਲੈਂਡ ਦੇ ਇਤਿਹਾਸ ’ਚ ਸਭ ਤੋਂ ਉੱਪਰ ਹੈ। ਇਸ ਹਾਰ ਦਾ ਮਤਲਬ ਇਹ ਵੀ ਹੋਇਆ ਕਿ ਨਿਊਜ਼ੀਲੈਂਡ ਦੇ ਆਪਣੇ ਘਰ ’ਚ 8 ਲਗਾਤਾਰ ਸੀਰੀਜ਼ ਜਿੱਤਣ ਦੇ ਰਿਕਾਰਡ ’ਤੇ ਰੋਕ ਲੱਗ ਗਈ ਹੈ। ਬੰਗਲਾਦੇਸ਼ ਦੀ ਵਿਦੇਸ਼ੀ ਜ਼ਮੀਨ ’ਤੇ ਇਹ 6ਵੀਂ ਟੈਸਟ ਜਿੱਤ ਹੈ।

ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ’ਚ ਜਿੱਤ ਦੇ ਨਾਲ ਪਹਿਲਾਂ ਬੰਗਲਾਦੇਸ਼ ਨੇ ਵਿਦੇਸ਼ੀ ਧਰਤੀ ’ਤੇ 5 ਟੈਸਟ ਮੈਚ ਜਿੱਤੇ ਸਨ। 2009 ’ਚ ਵੈਸਟਇੰਡੀਜ਼ ’ਚ 2 ਟੈਸਟ ਜਿੱਤਣ ਤੋਂ ਇਲਾਵਾ ਉਸ ਨੇ ਜ਼ਿੰਬਾਬਵੇ ’ਚ 2013 ਤੇ 2021 ’ਚ ਟੈਸਟ ਮੈਚ ਜਿੱਤਿਆ ਸੀ, ਜਦਕਿ 2017 ’ਚ ਸ਼੍ਰੀਲੰਕਾ ਨੂੰ ਵੀ ਸ਼੍ਰੀਲੰਕਾ ’ਚ ਹਰਾਇਆ ਸੀ। ਨਿਊਜ਼ੀਲੈਂਡ ਦੀ ਦੂਜੀ ਪਾਰੀ ਦੌਰਾਨ ਇਬਾਦਤ ਹੁਸੈਨ ਦਾ 46 ਦੌੜਾਂ ’ਤੇ 6 ਵਿਕਟਾਂ ਦਾ ਗੇਂਦਬਾਜ਼ੀ ਵਿਸ਼ਲੇਸ਼ਨ ਬੰਗਲਾਦੇਸ਼ ਲਈ ਟੈਸਟ ਕ੍ਰਿਕਟ ’ਚ ਕਿਸੇ ਤੇਜ਼ ਗੇਂਦਬਾਜ਼ ਲਈ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। 2008 ’ਚ ਢਾਕਾ ’ਚ ਸ਼ਹਾਦਤ ਹੁਸੈਨ ਨੇ ਦੱਖਣੀ ਅਫਰੀਕਾ ਦੇ ਵਿਰੁੱਧ 27 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਸਨ।