Home » ਏਅਰ ਇੰਡੀਆ ਦੀ ਫਲਾਈਟ ‘ਚ 125 ਯਾਤਰੀ ਕੋਰੋਨਾ ਪਾਜ਼ੀਟਿਵ
Health Home Page News India India News World News

ਏਅਰ ਇੰਡੀਆ ਦੀ ਫਲਾਈਟ ‘ਚ 125 ਯਾਤਰੀ ਕੋਰੋਨਾ ਪਾਜ਼ੀਟਿਵ

Spread the news

ਦੇਸ਼ ਦੇ ਹੋਰ ਸੂਬਿਆਂ ਵਾਂਗ ਪੰਜਾਬ ‘ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਖ਼ਬਰ ਏਜੰਸੀ ਏਐੱਨਆਈ ਦੇ ਇੱਕ ਟਵੀਟ ਮੁਤਾਬਕ, ਇਟਲੀ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਦੇ 125 ਮੁਸਾਫ਼ਿਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।

ਰੋਮ ਤੋ ਭਾਰਤ ਆਈ  ਏਅਰ ਇੰਡੀਆ ਦੀ ਫਲਾਈਟ ਵਿੱਚ 125 ਲੋਕ ਕੋਰੋਨਾ ਸੰਕਰਮਿਤ ਮਿਲੇ ਹਨ। ਜਹਾਜ਼ ਵਿਚ 180 ਲੋਕ ਸਵਾਰ ਸਨ, ਜਿਨ੍ਹਾਂ ਵਿਚ ਅੰਮ੍ਰਿਤਸਰ ਵਿਚ 125 ਲੋਕ ਸੰਕਰਮਿਤ ਮਿਲੇ ਸਨ। ਇਹ ਜਹਾਜ਼ ਅੱਜ ਸਵੇਰੇ ਰੋਮ ਤੋਂ ਆਇਆ ਸੀ। ਏਅਰ ਪੋਰਟ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਏਅਰ ਇੰਡੀਆ ਦੀ ਇਟਲੀ-ਅੰਮ੍ਰਿਤਸਰ ਉਡਾਣ ਦੇ 125 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ।

ਪੰਜਾਬ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਪੰਜ ਗੁਣਾ ਤੇਜ਼ੀ ਦਰਜ ਕੀਤੀ ਗਈ ਹੈ। ਨਾਲ ਹੀ ਪੰਜਾਬ ‘ਚ ਨਵੇਂ ਵੇਰੀਅੰਤ ਓਮੀਕਰੋਨ ਦੇ ਵੀ ਦੋ ਮਾਮਲੇ ਹਨ। ਪੰਜਾਬ ਸਰਕਾਰ ਦੁਆਰਾ ਜਾਰੀ ਕੋਵਿਡ ਬੁਲੇਟਿਨ ਮੁਤਾਬਕ, 5 ਜਨਵਰੀ ਨੂੰ ਸੂਬੇ ‘ਚ ਕੁੱਲ 1,824 ਨਵੇਂ ਮਾਮਲੇ ਦਰਜ ਹੋਏ ਅਤੇ ਔਸਤ ਸਕਾਰਤਮਕਤਾ ਦਰ 7.97% ਰਹੀ, ਜਦਕਿ ਐਕਟਿਵ ਮਾਮਲਿਆਂ ਦੀ ਸੰਖਿਆ 4,438 ਰਹੀ, ਜੋ ਕਿ 1 ਜਨਵਰੀ ਨੂੰ 1,038 ਸੀ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ ਜੀ ਬੀ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਕੋਵਿਡ ਦੀ ਸਕਾਰਾਤਮਕਤਾ ਦਰ 6.2% ਬਣੀ ਹੋਈ ਹੈ ਅਤੇ ਲਾਗ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਡਰ ਹੈ ਕਿ ਤੀਜੀ ਲਹਿਰ ਨੇੜੇ ਹੋ ਸਕਦੀ ਹੈ।