Home » ਸੰਯੁਕਤ ਸਮਾਜ ਮੋਰਚੇ ਵਲੋਂ ਪੰਜਾਬ ਚੋਣਾਂ 2022 ਲਈ 10 ਉਮੀਦਵਾਰਾਂ ਦਾ ਐਲਾਨ.
Home Page News India India News

ਸੰਯੁਕਤ ਸਮਾਜ ਮੋਰਚੇ ਵਲੋਂ ਪੰਜਾਬ ਚੋਣਾਂ 2022 ਲਈ 10 ਉਮੀਦਵਾਰਾਂ ਦਾ ਐਲਾਨ.

Spread the news

ਅੱਜ ਲੁਧਿਆਣਾ ਵਿਖੇ ਸੰਯੁਕਤ ਸਮਾਜ ਮੋਰਚੇ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ‘ਚ ਦੱਸ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਜਿਸ ਵਿਚ ਮੁੱਖ ਤੌਰ ‘ਤੇ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਸ਼ਾਮਿਲ ਹੈ।

ਦੱਸ ਦਈਏ ਕਿ ਸੰਯੁਕਤ ਸਮਾਜ ਮੋਰਚੇ ਵਲੋਂ ਐਲਾਨੇ ਉਮੀਦਵਾਰਾਂ ਵਿਚ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨ ਜਾ ਰਹੇ ਹਨ। ਇਸ ਤੋਂ ਇਲਾਵਾ ਰਵਨੀਤ ਬਰਾੜ ਮੁਹਾਲੀ ਤੋਂ ਚੋਣ ਲੜਨ ਤੇ ਨਵਦੀਪ ਸੰਘਾ ਨੂੰ ਮੋਗੇ ਤੋਂ ਟਿਕਟ ਦਿੱਤੀ ਗਈ ਹੈ।