ਕੋਰੋਨਾ ਮਹਾਂਮਾਰੀ ਦੇ ਚੱਲਦੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ , ਪਰ ਹੁਣ ਦੇਸ਼ ਭਰ ਦੇ ਵਿੱਚ ਮੁੜ ਤੋਂ ਧਾਰਮਿਕ ਸਥਾਨ ਹੁਣ ਦਿੱਤੇ ਗਏ ਹਨ। ਉੱਥੇ ਹੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਵੀ ਮੰਗ ਲਗਾਤਾਰ ਜਾਰੀ ਸੀ ਤੇ ਕੁਝ ਹੀ ਸਮਾਂ ਪਹਿਲਾਂ ਹੀ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜਾਜ਼ਤ ਦਿੱਤੀ। ਜਿਸ ਕਾਰਨ ਹੁਣ ਭਾਰਤ ਤੋਂ ਲੋਕ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਪਹੁੰਚ ਕੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ । ਕਰਤਾਰਪੁਰ ਕੌਰੀਡੋਰ ਨੇ ਇਕ ਵਾਰ ਫਿਰ ਤੋਂ ਦੋ ਦਿਲਾਂ ਨੂੰ ਮਿਲਵਾਉਣ ਦਾ ਕੰਮ ਕੀਤਾ ਹੈ । ਇਸ ਵਾਰ ਕੌਰੀਡੋਰ ਘਰ 74 ਸਾਲਾਂ ਦੇ ਵਿਛੜੇ ਦੋ ਭਰਾ ਮਿਲੇ।
ਦਰਅਸਲ ਇਹ ਦੋਵੇਂ ਭਰਾ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਕ ਦੂਜੇ ਤੋਂ ਵੱਖਰੇ ਹੋ ਗਏ ਸਨ ਤੇ ਦੋਵਾਂ ਭਰਾਵਾਂ ਦੀ ਪਛਾਣ ਮੁਹੰਮਦ ਸਦੀਕ ਅਤੇ ਭਾਰਤ ਵਿਚ ਰਹਿਣ ਵਾਲੇ ਭਰਾ ਦੀ ਪਛਾਣ ਹਬੀਬ ਉਰਫ ਸ਼ੈਲਾ ਵਜੋਂ ਹੋਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੱਸੀ ਸਾਲਾ ਤੇ ਮੁਹੰਮਦ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਤੋਂ ਆਪਣੇ ਪਰਿਵਾਰ ਤੋਂ ਅਲੱਗ ਹੋ ਗਏ ਸਨ।
ਜਿਸਦੇ ਚਲਦੇ ਉਨ੍ਹਾਂ ਦਾ ਭਰਾ ਹਬੀਬ ਭਾਰਤ ਪੰਜਾਬ ਤੇ ਵਿੱਚ ਆ ਗਿਆ ਅਤੇ ਉੱਥੇ ਹੀ ਰਹਿਣ ਲੱਗਾ । ਕਰਤਾਰਪੁਰ ਕੋਰੀਡੋਰ ਤੇ ਵਿੱਚ ਇੰਨੇ ਲੰਬੇ ਸਮੇਂ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਹੋਈ ਤੇ ਇੱਕ ਦੂਜੇ ਨੂੰ ਵੇਖ ਕੇ ਦੋਵਾਂ ਦੀਆਂ ਅੱਖਾਂ ਭਰ ਆਈਆਂ ਤੇ ਦੋਵੇਂ ਭਾਵੁਕ ਹੋ ਕੇ ਇੱਕ ਦੂਜੇ ਨੂੰ ਗਲੇ ਮਿਲੇ । ਇਨ੍ਹਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ।
ਜਿਸ ਵੀਡੀਓ ਨੂੰ ਲੋਕਾਂ ਦੇ ਵਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਵੀਡੀਓ ਵਿਚ ਦੋਵੇਂ ਅਾਪਣੇ ਅਾਪਣੇ ਰਿਸ਼ਤੇਦਾਰਾਂ ਨਾਲ ਕਰਤਾਰਪੁਰ ਕੌਰੀਡੋਰ ਵਿੱਚ ਦਿਖਾਈ ਦੇ ਰਹੇ ਹਨ । ਮੁਲਾਕਾਤ ਦੇ ਵਕਤ ਦੋਵਾਂ ਦੀਆਂ ਅੱਖਾਂ ਕਾਫ਼ੀ ਨਮ ਹਨ ਤੇ ਦੋਵੇਂ ਕਾਫੀ ਭਾਵੁਕ ਨਜ਼ਰ ਆਏ ।