ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮੀਕਰੋਨ ਵੇਰੀਐਂਟ ਡੈਲਟਾ ਨਾਲੋਂ ਦੁੱਗਣੀ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਮਾਹਿਰ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਅਤੇ ਲੱਛਣ ਦੱਸਕੇ ਚੇਤਾਵਨੀ ਦੇ ਰਹੇ ਹਨ। ਓਮੀਕਰੋਨ ਦੇ ਲੱਛਣ ਡੈਲਟਾ ਨਾਲੋਂ ਬਿਲਕੁਲ ਅਲੱਗ ਹਨ। ਅਜਿਹੇ ‘ਚ ਹਲਕੇ ਸਰਦੀ-ਜ਼ੁਕਾਮ ਨੂੰ ਵੀ ਹਲਕੇ ‘ਚ ਲੈਣਾ ਮੁਸ਼ਕਿਲ ਹੋ ਸਕਦਾ ਹੈ। ਹਾਲਾਂਕਿ ਸਰਦੀ-ਜ਼ੁਕਾਮ, ਖ਼ੰਘ, ਗਲੇ ‘ਚ ਖਰਾਸ਼, ਸਾਹ ਲੈਣ ‘ਚ ਮੁਸ਼ਕਲ ਹੀ ਨਹੀਂ ਬਲਕਿ ਓਮੀਕਰੋਨ ਦੇ ਕਈ ਹੋਰ ਲੱਛਣ ਵੀ ਦਿਖਾਈ ਦਿੰਦੇ ਹਨ।
ਹਲਕੇ ‘ਚ ਨਾ ਲਓ ਸਾਧਾਰਨ ਸਰਦੀ-ਜ਼ੁਕਾਮ: ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ 3 ਤੋਂ 5 ਦਿਨਾਂ ‘ਚ ਸਰਦੀ-ਜ਼ੁਕਾਮ, ਖੰਘ, ਗਲੇ ‘ਚ ਖਰਾਸ਼ ਅਤੇ ਬੁਖਾਰ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਹਨ। ਸੰਕਰਮਿਤ ਮਰੀਜ਼ਾਂ ਨੂੰ 102-103 ਡਿਗਰੀ ਤੱਕ ਬੁਖਾਰ ਹੋਣ ਦੇ ਨਾਲ-ਨਾਲ ਪੂਰੇ ਸਰੀਰ ਅਤੇ ਸਿਰ ‘ਚ ਤੇਜ਼ ਦਰਦ ਹੋ ਰਿਹਾ ਹੈ। ਅਜਿਹੇ ‘ਚ ਆਮ ਸਰਦੀ-ਜ਼ੁਕਾਮ ਨੂੰ ਨਜ਼ਰਅੰਦਾਜ਼ ਕਰਨਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਪੇਟ ਨਾਲ ਜੁੜੇ Omicron ਦੇ ਲੱਛਣ: ਮਾਹਿਰਾਂ ਦਾ ਕਹਿਣਾ ਹੈ ਕਿ ਓਮੀਕਰੋਨ ਦੇ ਮਰੀਜ਼ਾਂ ਨੂੰ ਸਾਹ ਸੰਬੰਧੀ ਜਾਂ ਬੁਖਾਰ ਦੇ ਵੀ ਉਲਟੀਆਂ, ਭੁੱਖ ਨਾ ਲੱਗਣਾ, ਦਸਤ, ਜੀਅ ਕੱਚਾ ਹੋਣਾ ਅਤੇ ਪੇਟ ‘ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਸਟ੍ਰੇਨ ‘ਚ ਜ਼ਿਆਦਾਤਰ ਲੋਕਾਂ ‘ਚ ਪਿੱਠ ਦਰਦ ਅਤੇ ਪੇਟ ਖਰਾਬ ਪਾਇਆ ਜਾ ਰਿਹਾ ਹੈ। ਇਹੀ ਨਹੀਂ ਇਹ ਲੱਛਣ ਵੈਕਸੀਨੇਟਿਡ ਲੋਕਾਂ ‘ਚ ਵੀ ਦਿਖਾਈ ਦਿੰਦੇ ਹਨ। ਅਜਿਹੇ ‘ਚ ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਬਿਨਾਂ ਦੇਰੀ ਕੀਤੇ ਟੈਸਟ ਕਰਵਾਓ।
ਕੀ ਕਹਿੰਦੇ ਹਨ ਐਕਸਪਰਟ: ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਇੰਫੈਕਸ਼ਨ ਦੀ ਸ਼ੁਰੂਆਤ ‘ਚ ਬਿਨ੍ਹਾਂ ਸਰਦੀ-ਜ਼ੁਕਾਮ ਦੇ ਸਿਰਫ਼ ਪੇਟ ‘ਚ ਦਿੱਕਤ ਹੋ ਰਹੀ ਹੈ। ਦਰਅਸਲ ਓਮੀਕਰੋਨ ਦੇ ਕਾਰਨ ਪੇਟ ਦੀ ਉੱਪਰ ਦੀ ਪਤਲੀ ਪਰਤ ਮਿਊਕੋਸਾ (gut mucosa) ‘ਚ ਇੰਫੈਕਸ਼ਨ ਹੋ ਜਾਂਦਾ ਹੈ ਜਿਸ ਕਾਰਨ ਉਹ ਸੁੱਜ ਜਾਂਦੀ ਹੈ। ਇਹੀ ਕਾਰਨ ਹੈ ਪੇਟ ਨਾਲ ਜੁੜੀਆਂ ਸਮੱਸਿਆਵਾਂ ਆ ਰਹੀਆਂ ਹਨ।
ਇਹਨਾਂ ਗਲਤੀਆਂ ਤੋਂ ਬਚੋ
- ਬਿਮਾਰੀ ਦੇ ਲੱਛਣਾਂ ਨੂੰ ਹਲਕੇ ‘ਚ ਨਾ ਲਓ ਅਤੇ ਜਾਗਰੂਕ ਰਹੋ। ਹਲਕੇ ਲੱਛਣਾਂ ਨੂੰ ਵਾਇਰਲ ਜਾਂ ਐਲਰਜੀ ਸਮਝਣ ਦੀ ਗਲਤੀ ਨਾ ਕਰੋ।
- ਇੰਫੈਕਸ਼ਨ ਨਾਲ ਮਿਲਦੇ-ਜੁਲਦੇ ਲੱਛਣ ਦਿਖਣ ‘ਤੇ ਵੀ ਕੋਰੋਨਾ ਟੈਸਟ ਕਰਵਾਓ।
- ਜੇਕਰ ਤੁਸੀਂ ਟੈਸਟ ਨਹੀਂ ਕਰਵਾ ਰਹੇ ਤਾਂ ਕੁਝ ਦਿਨਾਂ ਲਈ ਆਈਸੋਲੇਸ਼ਨ ‘ਚ ਰਹੋ। ਓਮੀਕਰੋਨ ਦੇ ਮਰੀਜ਼ਾਂ ਨੂੰ ਘੱਟੋ-ਘੱਟ 2-3 ਦਿਨਾਂ ਲਈ ਬੁਖਾਰ ਰਹਿੰਦਾ ਹੈ। ਅਜਿਹੇ ‘ਚ ਜੇਕਰ ਲੱਛਣ ਘੱਟ ਨਾ ਹੋਵੇ ਤਾਂ ਟੈਸਟ ਕਰਵਾ ਲਓ।
- ਜੇਕਰ ਬੁਖਾਰ 102-103 ਡਿਗਰੀ ਤੱਕ ਹੋਵੇ ਅਤੇ ਘੱਟ ਨਾ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਹਾਈ ਬੀਪੀ ਜਾਂ ਡਾਇਬਟੀਜ਼ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ।
- ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਓ।
- ਆਪਣੇ ਆਪ ਨੂੰ ਹਾਈਡਰੇਟ ਰੱਖੋ ਅਤੇ ਹਲਕਾ ਭੋਜਨ ਖਾਓ। ਨਾਲ ਹੀ ਪੂਰੀ ਨੀਂਦ ਲਓ ਅਤੇ ਸਰੀਰ ਨੂੰ ਪੂਰਾ ਆਰਾਮ ਦਿਓ।
- ਇਸ ਦੌਰਾਨ ਮਸਾਲੇਦਾਰ ਭੋਜਨ ਅਤੇ ਸ਼ਰਾਬ ਤੋਂ ਦੂਰ ਰਹੋ।