Home » ਗੂਗਲ ਦੇ CEO ਸੁੰਦਰ ਪਿਚਾਈ ਖਿਲਾਫ ਮੁੰਬਈ ‘ਚ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ…
Home Page News India India News

ਗੂਗਲ ਦੇ CEO ਸੁੰਦਰ ਪਿਚਾਈ ਖਿਲਾਫ ਮੁੰਬਈ ‘ਚ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ…

Spread the news

ਮੁੰਬਈ ਪੁਲਿਸ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ (CEO Sundar Pichai) ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ  ਪਿਚਾਈ ਵਿਰੁੱਧ ਕਾਪੀ ਰਾਈਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।

ਕੀ ਹੈ ਮਾਮਲਾ ?

ਭਾਰਤੀ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਨੀਲ ਦਰਸ਼ਨ (Sunil Darshan) ਨੇ ਅਦਾਲਤ ‘ਚ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੁਆਰਾ ਬਣਾਈ ਗਈ ਫਿਲਮ ਨੂੰ ਯੂਟਿਊਬ ‘ਤੇ ਅਪਲੋਡ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਦਾਲਤ ਨੇ ਮੁੰਬਈ ਪੁਲਿਸ ਨੂੰ ਮਾਮਲਾ ਦਰਜ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਇਸੇ ਹੁਕਮ ‘ਤੇ ਚੱਲਦਿਆਂ MIDC ਪੁਲਸ ਨੇ ਪਿਚਾਈ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਕਿਹਾ ਸ਼ਿਕਾਇਤਕਰਤਾ ਨੇ?

ਸ਼ਿਕਾਇਤਕਰਤਾ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਦੱਸਿਆ ਕਿ ਉਸ ਨੇ ਆਪਣੀ ਫਿਲਮ ‘ਏਕ ਹਸੀਨਾ ਥੀ ਏਕ ਦੀਵਾਨਾ ਥਾ’ ਦਾ ਕਾਪੀਰਾਈਟ ਕਿਸੇ ਨੂੰ ਨਹੀਂ ਦਿੱਤਾ ਹੈ। ਇਸ ਦੇ ਬਾਵਜੂਦ ਇਸ ਫਿਲਮ ਦੇ ਗੀਤ ਅਤੇ ਵੀਡੀਓ ਨੂੰ ਕਈ ਲੋਕਾਂ ਨੇ ਗੂਗਲ ਅਤੇ ਯੂਟਿਊਬ ‘ਤੇ ਅਪਲੋਡ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਫਿਲਮ ਦੇ ਗੀਤ ਅਤੇ ਵੀਡੀਓਜ਼ ਅਪਲੋਡ ਹੋ ਰਹੇ ਸਨ ਤਾਂ ਯੂਟਿਊਬ ਅਤੇ ਗੂਗਲ ਨੇ ਵੀ ਇਸ ਨੂੰ ਅਪਲੋਡ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਜਿਸ ਕਾਰਨ ਉਨ੍ਹਾਂ ਨੇ ਕਰੋੜਾਂ ਰੁਪਏ ਕਮਾਏ ਅਤੇ ਉਨ੍ਹਾਂ (ਫ਼ਿਲਮ ਨਿਰਮਾਤਾਵਾਂ) ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸੁੰਦਰ ਪਿਚਾਈ ਤੋਂ ਇਲਾਵਾ ਗੌਤਮ ਆਨੰਦ (Youtube MD) ਸਮੇਤ ਗੂਗਲ ਦੇ ਹੋਰ ਅਧਿਕਾਰੀਆਂ ਖ਼ਿਲਾਫ਼ ਕਾਪੀਰਾਈਟ ਦੀ ਧਾਰਾ 51, 63 ਅਤੇ 69 ਤਹਿਤ ਕੇਸ ਦਰਜ ਕੀਤਾ ਗਿਆ ਹੈ।