ਅੰਗਰੇਜ਼ੀ ਬੀਟ ਤੇ ਪੂਰੀ ਦੁਨੀਆਂ ਨੂੰ ਨਚਾਉਣ ਵਾਲੇ ਗਿੱਪੀ ਗਰੇਵਾਲ ਨੇ ਜਿੱਥੇ ਆਪਣੀ ਗਾਇਕੀ ਸਦਕਾ ਪੂਰੀ ਦੁਨੀਆਂ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਦੁਨੀਆਂ ਭਰ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਗਿੱਪੀ ਗਰੇਵਾਲ ਦੇ ਫੈਨਸ ਉਨ੍ਹਾਂ ਨੂੰ ਪਿਆਰ ਕਰਦੇ ਹਨ ,ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮਿਲਣ ਦੀ ਇੱਛਾ ਵੀ ਰੱਖਦੇ ਹਨ । ਗਿੱਪੀ ਗਰੇਵਾਲ ਬਹੁਤ ਸਾਰੇ ਵੱਖ ਵੱਖ ਥਾਵਾਂ ਤੇ ਲਾਈਵ ਸ਼ੋਅ ਕਰ ਕੇ ਲੋਕਾਂ ਦਾ ਜਿੱਥੇ ਮਨੋਰੰਜਨ ਕਰਦੇ ਹਨ ਉੱਥੇ ਹੀ ਉਨ੍ਹਾਂ ਦੇ ਦਿਲ ਵਿੱਚ ਇੱਕ ਵੱਖਰੀ ਥਾਂ ਵੀ ਬਣਾਉਂਦੇ ਹਨ । ਇਸੇ ਵਿਚਕਾਰ ਗਿੱਪੀ ਗਰੇਵਾਲ ਦੇ ਨਾਲ ਸਬੰਧਤ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੇ ਚਲਦੇ ਹੁਣ ਹਰ ਕਿਸੇ ਦੇ ਵੱਲੋਂ ਗਿੱਪੀ ਗਰੇਵਾਲ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਦਰਅਸਲ ਵਾਹਗਾ ਬਾਰਡਰ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ।
ਭਾਰਤੀ ਇਮੀਗਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ ਤੇ ਉਸ ਨੂੰ ਅਆਰੀ ਚੈੱਕ ਪੋਸਟ ਤੋਂ ਰੋਕ ਦਿੱਤਾ ਹੈ । ਪਾਕਿਸਤਾਨੀ ਮੀਡੀਆ ਦੇ ਵੱਲੋਂ ਇਹ ਸਾਰੀਆਂ ਖ਼ਬਰਾਂ ਨੌਸ਼ਵਰ ਕੀਤੀਆਂ ਗਈਆਂ ਹਨ । ਪਾਕਿਸਤਾਨੀ ਅਖਬਾਰ ਵਿਚ ਕਿਹਾ ਗਿਆ ਹੈ ਕਿ ਗਾਇਕ ਵਾਸਤੇ ਸਰਹੱਦ ‘ਤੇ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਉਹ ਕਰਤਾਰਪੁਰ ਜਾਣ ਵਾਲੇ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੱਜ ਸਵੇਰੇ 9.30 ਵਜੇ ਕਰਤਾਰਪੁਰ ਜਾਣਾ ਸੀ ਅਤੇ ਬਾਅਦ ਵਿੱਚ 3.30 ਵਜੇ ਲਾਹੌਰ ਪਰਤਣਾ ਸੀ। ਬਾਅਦ ਵਿੱਚ ਗਿੱਪੀ ਨੇ ਗਵਰਨਰ ਹਾਊਸ ਵਿੱਚ ਇੱਕ ਰਿਸੈਪਸ਼ਨ ਵਿੱਚ ਸ਼ਾਮਲ ਹੋਣਾ ਸੀ। ਇਸ ਦੀ ਚਾਹੁੰਦੇ ਜਦੋਂ ਬਗਾਹ ਸਰਹੱਦ ਤੋਂ ਪਾਕਿਸਤਾਨ ਜਾਣ ਲਈ ਦਾਖ਼ਲ ਹੋਏ ਤਾਂ ਮਾਈਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ ਤੇ ਉਸ ਨੂੰ ਅਟਾਰੀ ਚੈੱਕ ਪੋਸਟ ਤੇ ਹੀ ਰੋਕ ਦਿੱਤਾ ।
ਦੱਸਣਾ ਬਣਦਾ ਹੈ ਕਿ ਗਿੱਪੀ ਗਰੇਵਾਲ ਜੋ ਵਾਹਗਾ ਸਰਹੱਦ ਤੇ ਰੋਕਿਆ ਗਿਆ ਹੈ ਉਸ ਦੇ ਚਲਦੇ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਤੇ ਪਾਕਿਸਤਾਨ ਵਿੱਚ ਫਿਲਮ ਅਤੇ ਥੀਏਟਰ ਭਾਈਚਾਰੇ ਨੇ ਵੀ ਗਰੇਵਾਲ ਨੂੰ ਰੋਕਣ ਲਈ ਭਾਰਤੀ ਅਧਿਕਾਰੀਆਂ ਦੀ ਨਿੰਦਾ ਕੀਤੀ ਹੈ।