Home » ਏਅਰ ਹੋਸਟੇਸ ਦਾ ਖੁਲਾਸਾ, ਭਾਰ ਵਧਣ ਉੱਤੇ ਕੱਟ ਲਈ ਜਾਂਦੀ ਹੈ ਸੈਲਰੀ…
Fashion Health Home Page News LIFE Travel

ਏਅਰ ਹੋਸਟੇਸ ਦਾ ਖੁਲਾਸਾ, ਭਾਰ ਵਧਣ ਉੱਤੇ ਕੱਟ ਲਈ ਜਾਂਦੀ ਹੈ ਸੈਲਰੀ…

Spread the news

ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਵਰਲਡ ਫੇਮਸ ਏਮਿਰੇਟਸ ਏਅਰਲਾਈਨਸ ਦੀਆਂ ਏਅਰ ਹੋਸਟੇਸ ਦਾ ਭਾਰ ਵਧਣ ਉੱਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ। insider.com ਦੀ ਰਿਪੋਰਟ ਮੁਤਾਬਕ, ਏਮਿਰੇਟਸ ਏਅਰਲਾਈਨ ਦੀਆਂ ਸਾਬਕਾ ਕਰਮਚਾਰੀਆਂ ਨੇ ਦੱਸਿਆ ਕਿ ਅਧਿਕਾਰੀ ਉਨ੍ਹਾਂ ਉੱਤੇ ਨਜ਼ਰ ਰੱਖਦੇ ਸਨ। ਕਈ ਵਾਰ ਤਾਂ ਭਾਰ ਵਧਣ ਉੱਤੇ ਉਨ੍ਹਾਂ ਦੀ ਸੈਲਰੀ ਵੀ ਕੱਟ ਲਈ ਜਾਂਦੀ ਸੀ

ਉਥੇ ਹੀ ਏਮਿਰੇਟਸ ਏਅਰਲਾਈਨ ਨੇ ਵੇਟ ਪੋਲਿਸੀ ਜਾਂ ਅਪੀਅਰੈਂਸ ਪ੍ਰੋਗਰਾਮ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਅੰਦਰੂਨੀ ਨੀਤੀਆਂ ਜਾਂ ਪ੍ਰਕਿਰਿਆਵਾਂ ਉੱਤੇ ਟਿੱਪਣੀ ਨਹੀਂ ਕਰਦੇ ਤੇ ਨਾ ਹੀ ਕਿਸੇ ਮੌਜੂਦਾ ਜਾਂ ਸਾਬਕਾ ਕਰਮਚਾਰੀ ਦੇ ਨਿੱਜੀ ਮਾਮਲਿਆਂ ਦੇ ਬਾਰੇ ਵਿਚ ਗੱਲ ਕਰਦੇ ਹਾਂ।

ਸਾਬਕਾ ਫਲਾਈਟ ਅਟੈਂਡੇਂਟ ਨੇ ਕੀਤਾ ਖੁਲਾਸਾ
ਏਮਿਕੇਟਸ ਏਅਰਲਾਈਨ ਵਿਚ ਕੰਮ ਕਰ ਚੁੱਕੀ ਕਈ ਫਲਾਈਟ ਅਟੈਂਡੇਂਟ ਨੇ ਕਿਹਾ ਕਿ ਏਅਰ ਹੋਸਟੇਸ ਦੀ ਮੁਸਕਾਨ, ਪਰਫੈਕਟ ਹੇਅਰਸਟਾਈਲ ਤੇ ਸ਼ਾਨਦਾਰ ਯੂਨੀਫਾਰਮ ਦੇ ਪਿੱਛੇ ਕੰਪਨੀ ਵਲੋਂ ਲਾਗੂ ਕੀਤੇ ਗਏ ਕਈ ਸਖਤ ਨਿਯਮ-ਕਾਨੂੰਨ ਹਨ।

ਸਾਬਕਾ ਫਲਾਈਟ ਅਟੈਂਡੇਂਟ ਮਾਇਆ ਦੁਕਾਰਿਕ ਨੇ ਕਿਹਾ ਕਿ ਦੁਬਈ ਤੋਂ ਲੈ ਕੇ ਨਿਊਜ਼ੀਲੈਂਡ ਦੀ ਫਲਾਈਟ 17 ਘੰਟਿਆਂ ਦੀ ਹੈ ਤੇ ਉਸ ਦੌਰਾਨ ਕੰਮ ਕਰਨ ਦੀ ਜੋ ਹਕੀਕਤ ਹੈ ਉਹ ਸ਼ਾਇਦ ਹੀ ਕਦੇ ਸੋਸ਼ਲ ਮੀਡੀਆ ਪੇਜਾਂ ਉੱਤੇ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਏਮਿਰੇਟਸ ਏਅਰਲਾਈਨ ਦੇ ਕੈਬਿਨ ਕਰੂ ਦੇ ਲਈ ਇਹ ਬਹੁਤ ਜ਼ਰੂਰੀ ਹੁੰਦੈ ਹੈ ਕਿ ਉਹ ਗਲੈਮਰਸ ਏਮਿਰੇਟਸ ਫੇਸ ਬਣਾਏ ਰੱਖਣ ਤੇ ਇਸ ਦੇ ਲਈ ਅਪੀਅਰੈਂਸ ਮੈਨੇਜਮੈਂਟ ਪ੍ਰੋਗਰਾਮ ਤੱਕ ਬਣਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਇਮੇਜ ਤੇ ਰੂਪ ਰੰਗ ਉੱਤੇ ਨਿਗਰਾਨੀ ਰੱਖਣ ਵਾਲੇ ਅਫਸਰ ਚਲਾਉਂਦੇ ਸਨ। ਉਹ ਪੁਖਤਾ ਕਰਦੇ ਸਨ ਕਿ ਅਟੈਂਡੇਂਟ ਏਅਰਲਾਈਨ ਦੇ ਸਟੈਂਡਰਡ ਨੂੰ ਬਣਾਏ ਰੱਖਣ।

ਯੂਨੀਫਾਰਮ ਨੂੰ ਲੈ ਕੇ ਸਖਤ ਨਿਯਮ
ਏਮਿਰੇਟਸ ਵਿਚ ਕੰਮ ਕਰ ਚੁੱਕੀ ਫਲਾਈਟ ਅਟੈਂਡੇਂਟ ਕਾਰਲਾ ਬੇਜਨ ਨੇ ਕਿਹਾ ਕਿ ਇਮੇਜ ਤੇ ਯੂਨੀਫਾਰਮ ਨੂੰ ਲੈ ਕੇ ਬਹੁਤ ਸਖਤ ਨਿਯਮ ਸਨ। ਜੇਕਰ ਯੂਨੀਫਾਰਮ ਰਾਹੀਂ ਕਿਸੇ ਦਾ ਟੈਟੂ ਦਿਖਦਾ ਹੁੰਦਾ ਸੀ ਤਾਂ ਉਸ ਨੂੰ ਜੌਬ ਨਹੀਂ ਮਿਲਦੀ ਸੀ।

ਫਲਾਈਟ ਅਟੈਂਡੇਂਟ ਦੇ ਭਾਰ ਦੇ ਮਾਮਲੇ ਵਿਚ ਏਮਿਰੇਟਸ ਏਅਰਲਾਈਨ ਇੰਡਸਟ੍ਰੀ ਦੇ ਮਾਣਕਾਂ ਤੋਂ ਕਿਤੇ ਅੱਗੇ ਜਾਂਦੀ ਹੋਈ ਨਜ਼ਰ ਆਉਂਦੀ ਹੈ। ਕਾਰਲਾ ਨੇ ਕਿਹਾ ਕਿ ਜਿਨ੍ਹਾਂ ਫਲਾਈਟ ਅਟੈਂਡੇਂਟ ਦਾ ਭਾਰ ਜ਼ਿਆਦਾ ਲੱਗਦਾ ਸੀ ਉਨ੍ਹਾਂ ਉੱਤੇ ਅਫਸਰ ਨਜ਼ਰ ਰੱਖਦੇ ਸਨ ਤੇ ਸਜ਼ਾ ਵੀ ਦਿੰਦੇ ਸਨ। ਇਨ੍ਹਾਂ ਅਫਸਰਾਂ ਨੂੰ ਸਟਾਫ ਦੇ ਕੁਝ ਲੋਕ ਵੇਟ ਪੁਲਿਸ ਕਹਿੰਦੇ ਸਨ।

ਇਕ ਸਾਬਕਾ ਐੱਚਆਰ ਅਧਿਕਾਰੀ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨੂੰ ਡਾਈਟ ਤੇ ਐਕਸਰਸਾਈਜ਼ ਪਲਾਨ ਦਿੱਤਾ ਜਾਂਦਾ ਸੀ। ਕੋਈ ਪ੍ਰੋਗਰੈੱਸ ਨਾ ਹੋਣ ਉੱਤੇ ਚਿਤਾਵਨੀ ਦਿੱਤੀ ਜਾਂਦੀ ਸੀ, ਵਾਰ-ਵਾਰ ਵਜ਼ਨ ਚੈੱਕ ਕੀਤਾ ਜਾਂਦਾ ਸੀ ਤੇ ਕੁਝ ਮਾਮਲਿਆਂ ਵਿਚ ਤਾਂ ਸਜ਼ਾ ਵੀ ਦਿੱਤੀ ਜਾਂਦੀ ਸੀ। ਸਜ਼ਾ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਸੀ, ਜਿਸ ਵਿਚ ਸੈਲਰੀ ਤੋਂ ਪੈਸੇ ਕੱਟਣਾ ਤੱਕ ਸ਼ਾਮਲ ਸੀ.

ਦੁਕਾਰਿਕਾ ਨੇ ਦੱਸਿਆ ਕਿ ਜੇਕਰ ਦਿੱਤੇ ਹੋਏ ਟਾਈਮ ਵਿਚ ਵਜ਼ਨ ਨਹੀਂ ਘਟਾਇਆ, ਤਾਂ ਜੌਬ ਵੀ ਜਾ ਸਕਦੀ ਸੀ। ਨਾਲ ਹੀ ਜੋ ਮਹਿਲਾਵਾਂ ਮੈਟਰਨਿਟੀ ਲੀਵ ਤੋਂ ਵਾਪਸ ਆਉਂਦੀਆਂ ਸਨ ਉਨ੍ਹਾਂ ਨੂੰ ਵੀ ਛੋਟ ਨਹੀਂ ਦਿੱਤੀ ਜਾਂਦੀ ਸੀ ਤੇ ਭਾਰ ਘਟਾਉਣ ਦੇ ਲਈ ਪੂਰੀ ਸਖਤੀ ਵਰਤੀ ਜਾਂਦੀ ਹੈ।