Home » ਅਫ਼ਗਾਨਿਸਤਾਨ ‘ਚ ਫ਼ਸੀ ਨਿਊਜ਼ੀਲੈਂਡ ਦੀ ਗਰਭਵਤੀ ਪੱਤਰਕਾਰ ਤਾਲਿਬਾਨ ਤੋਂ ਮਦਦ ਮੰਗਣ ਨੂੰ ਹੋਈ ਮਜਬੂਰ…
Home Page News New Zealand Local News NewZealand World News

ਅਫ਼ਗਾਨਿਸਤਾਨ ‘ਚ ਫ਼ਸੀ ਨਿਊਜ਼ੀਲੈਂਡ ਦੀ ਗਰਭਵਤੀ ਪੱਤਰਕਾਰ ਤਾਲਿਬਾਨ ਤੋਂ ਮਦਦ ਮੰਗਣ ਨੂੰ ਹੋਈ ਮਜਬੂਰ…

Spread the news

ਅਫ਼ਗਾਨਿਸਤਾਨ ਵਿੱਚ ਫਸੀ ਨਿਊਜ਼ੀਲੈਂਡ ਦੀ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਆਪਣੇ ਹੀ ਦੇਸ਼ ਵਿੱਚ ਦਾਖ਼ਲ ਹੋਣ ਤਾਲਿਬਾਨ ਤੋਂ ਮਦਦ ਮੰਗਣ ਲਈ ਮਜਬੂਰ ਹੋਣਾ ਪਿਆ।

ਪੱਤਰਕਾਰ ਦਾ ਨਾਮ ਸ਼ਾਰਲੋਟ ਬੇਲਿਸ ਹੈ, ਉਸ ਦਾ ਕਹਿਣਾ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਆਈਸੋਲੇਸ਼ਨ ਨਿਯਮਾਂ ਕਰਕੇ ਨਿਊਜ਼ੀਲੈਂਡ ਵਿੱਚ ਐਂਟਰੀ ਨਹੀਂ ਮਿਲ ਰਹੀ ਹੈ। ਨਿਊਜ਼ੀਲੈਂਡ ਹੇਰਾਲਡ ‘ਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਲੇਖ ‘ਚ ਬੇਲਿਸ ਨੇ ਕਿਹਾ ਕਿ ਇਹ ਜ਼ੁਲਮ ਹੈ ਕਿ ਜਿਸ ਤਾਲਿਬਾਨ ਤੋਂ ਉਸ ਨੇ ਔਰਤਾਂ ਨਾਲ ਉਨ੍ਹਾਂ ਦੇ ਵਤੀਰੇ ਬਾਰੇ ਸਵਾਲ ਪੁੱਛਿਆ ਸੀ, ਹੁਣ ਉਹੀ ਸਵਾਲ ਆਪਣੀ ਸਰਕਾਰ ਤੋਂ ਪੁੱਛਣਾ ਪੈ ਰਿਹਾ ਹੈ।

ਬੇਲਿਸ ਨੇ ਇਸ ਲੇਖ ਵਿਚ ਕਿਹਾ, ‘ਜਦੋਂ ਤਾਲਿਬਾਨ ਤੁਹਾਨੂੰ ਸ਼ਰਨ ਅਤੇ ਉਹ ਵੀ ਕੁਆਰੀ ਔਰਤ ਨੂੰ, ਤਾਂ ਸੋਚ ਸਕਦੇ ਹੋ ਕਿ ਤੁਹਾਡੀ ਸਥਿਤੀ ਕਿੰਨੀ ਖ਼ਰਾਬ ਹੋਵੇਗੀ।’ ਨਿਊਜ਼ੀਲੈਂਡ ਕੋਵਿਡ-19 ਪ੍ਰਤੀਕਿਰਿਆ ਮਾਮਲੇ ਵਿੱਚ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਉਹ ਆਪਣਏ ਅਧਿਕਾਰੀਆਂ ਇਹ ਪਤਾ ਲਗਾਉਣ ਦਾ ਹੁਕਮ ਦੇ ਚੁੱਕੇ ਹਨ ਕਿ ਉਨ੍ਹਾਂ ਨੇ ਬੇਲਿਸ ਦੇ ਮਾਮਲੇ ਵਿੱਚ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਦੱਸ ਦੇਈਏ ਕਿ ਨਿਊਜ਼ੀਲੈਂਸ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਸਫ਼ਲ ਹੋਆ ਹੈ। ਇਥੇ ਆਬਾਦੀ 50 ਲੱਖ ਦੇ ਕਰੀਬ ਹੈ, ਬਾਵਜੂਦ ਇਸ ਦੇ ਕੋਵਿਡ-19 ਨਾਲ ਮੌਤ ਦਾ ਅੰਕੜਾ ਸਿਰਫ 52 ਹ

ਵਿਦੇਸ਼ਾਂ ਤੋਂ ਨਿਊਜ਼ੀਲੈਂਡ ਪਰਤਣ ਵਾਲੇ ਨਾਗਰਿਕਾਂ ਨੂੰ ਫੌਜ ਦੇ ਇੱਕ ਹੋਟਲ ਵਿੱਚ ਦਸ ਦਿਨਾਂ ਲਈ ਆਈਸੋਲੇਸ਼ਨ ਵਿੱਚ ਰਹਿਣਾ ਪੈਂਦਾ ਹੈ। ਇਸ ਕਾਰਨ ਆਪਣੇ ਦੇਸ਼ ਪਰਤਣ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਬੇਲਿਸ ਵਰਗੀਆਂ ਕਹਾਣੀਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਉਸਦੀ ਸਰਕਾਰ ਲਈ ਸ਼ਰਮਿੰਦਗੀ ਦਾ ਕਾਰਨ ਹਨ। ਬੇਲਿਸ ਲੰਬੇ ਸਮੇਂ ਤੋਂ ਅਫਗਾਨਿਸਤਾਨ ਵਿੱਚ ਰਿਪੋਰਟਿੰਗ ਕਰ ਰਹੀ ਹੈ। ਪਿਛਲੇ ਸਾਲ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਉਹ ਇੱਥੇ ਕੰਮ ਕਰ ਰਹੀ ਹੈ। ਉਸ ਨੇ ਤਾਲਿਬਾਨ ਵੱਲੋਂ ਔਰਤਾਂ ਅਤੇ ਲੜਕੀਆਂ ਨਾਲ ਕੀਤੇ ਜਾ ਰਹੇ ਸਲੂਕ ਬਾਰੇ ਸਵਾਲ ਪੁੱਛ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਬੇਲਿਸ ਨੇ ਲੇਖ ਵਿੱਚ ਦੱਸਿਆ ਹੈ ਕਿ ਉਹ ਸਤੰਬਰ ਵਿੱਚ ਕਤਰ ਆਈ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਉਹ ਆਪਣੇ ਪਾਰਟਨਰ ਜਿਮ ਹਲਬਰੌਕ ਨਾਲ ਰਹਿ ਰਹੀ ਸੀ, ਜੋ ਇੱਕ ਫ੍ਰੀਲਾਂਸ ਫੋਟੋਗ੍ਰਾਫਰ ਹੈ। ਕਤਰ ਵਿੱਚ ਵਿਆਹ ਤੋਂ ਬਾਹਰ ਦਾ ਸੈਕਸ ਗੈਰ-ਕਾਨੂੰਨੀ ਹੈ, ਜਿਸ ਕਾਰਨ ਬੇਲਿਸ ਨੂੰ ਦੇਸ਼ ਛੱਡਣਾ ਪਿਆ। ਉਦੋਂ ਤੋਂ ਉਹ ਨਾਗਰਿਕਾਂ ਦੀ ਵਾਪਸੀ ਲਈ ਲਾਟਰੀ-ਸਟਾਈਸ ਸਿਸਟਮ ਦਾ ਸਹਾਰਾ ਲੈ ਰਹੀ ਹੈ। ਪਰ ਉਸ ਨੂੰ ਇਸ ਵਿੱਚ ਸਫਲਤਾ ਨਹੀਂ ਮਿਲ ਰਹੀ ਹੈ।