ਓਮਿਕਰੋਨ ਦੇ ਪ੍ਰਕੋਪ ‘ਤੇ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ ਕਿ ਨਿਊਜ਼ੀਲੈਂਡ ‘ਚ ਰੋਜ਼ਾਨਾ 200 ਕੇਸ ਆ ਸਕਦੇ ਹਨ ਤੇ ਇਸ ਹਫ਼ਤੇ ਦੇ ਅੰਤ ਤੱਕ ਦੁੱਗਣਾ ਹੋ ਕੇ 400 ਹੋ ਸਕਦੇ ਹਨ।ਸਿਹਤ ਮੰਤਰਾਲੇ ਨੇ ਕੱਲ੍ਹ ਕਿਹਾ ਕਿ ਜੇ ਕੇਸਾਂ ‘ਚ ਵਾਧਾ ਹੁੰਦਾ ਹੈ ਤਾਂ ਉਹ ਨਵੇਂ ਕੇਸਾਂ ਬਾਰੇ ਰਿਪੋਰਟ ਦੇਣਾ ਬੰਦ ਕਰ ਦੇਵੇਗਾ।
ਦੇਸ਼ ਵਿੱਚ ਕੱਲ੍ਹ 91 ਨਵੇਂ ਕੋਵਿਡ ਕੇਸ ਦਰਜ ਕੀਤੇ ਗਏ ਸਨ।10 ਲੋਕ ਇਸ ਵਾਇਰਸ ਦੀ ਲਪੇਟ ‘ਚ ਆਉਣ ਕਰਕੇ ਹਸਪਤਾਲ ‘ਚ ਦਾਖਲ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਕੋਈ ਵੀ (ICU) ਜਾਂ (HDU) ਵਿੱਚ ਨਹੀਂ ਹੈ।
ਹਸਪਤਾਲ ਵਿੱਚ ਦਾਖਲ ਲੋਕਾਂ ਦੀ ਲਗਭਗ ਉਮਰ 54 ਸਾਲ ਦੇ ਕਰੀਬ ਹੈ।ਇਹ ਕੇਸ ਆਕਲੈਂਡ, ਵਾਈਕਾਟੋ, ਲੇਕਸ ਡਿਸਟ੍ਰਿਕਟ, ਬੇ ਆਫ ਪਲੇਨਟੀ, ਟਾਈਰਾਵਿਟੀ, ਹਾਕਸ ਬੇਅ ਅਤੇ ਵੈਲਿੰਗਟਨ ਤੋ ਮਾਮਲੇ ਸਾਹਮਣੇ ਆਏ ਸਨ।91 ਨਵੇਂ ਕਮਿਊਨਿਟੀ ਕੇਸਾਂ ਵਿੱਚੋਂ, 65 ਆਕਲੈਂਡ ਵਿੱਚ ਸਨ।
ਸੰਯੁਕਤ ਰਾਜ, ਆਸਟਰੇਲੀਆ, ਬ੍ਰਿਟੇਨ, ਭਾਰਤ, ਪਾਕਿਸਤਾਨ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਆਉਣ ਵਾਲੇ ਯਾਤਰੀਆਂ ਦੇ ਆਈਸੋਲੇਸ਼ਨ ਅਤੇ ਕੁਆਰੰਟੀਨ (MIQ) ਵਿੱਚ 39 ਨਵੇਂ ਕੇਸ ਵੀ ਸਨ।













