ਹੁਣ ਕੈਨੇਡਾ ਵਿੱਚ ਲੋਕਾਂ ਨੂੰ ਮੌਜਾਂ ਲਗ ਜਾਣਗੀਆਂ,ਜਿੱਥੇ ਟਰੂਡੋ ਸਰਕਾਰ ਵੱਲੋਂ ਲੋਕਾਂ ਨੂੰ ਪੀਆਰ ਦਿਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੈਨੇਡਾ ਸਰਕਾਰ ਵੱਲੋਂ ਆਪਣੇ ਦੇਸ਼ ਵਿਚ ਆਰਥਿਕ ਵਿਕਾਸ ਵਾਸਤੇ ਪੀ ਆਰ ਦੇਣ ਵਾਸਤੇ ਨਵੇਂ ਮਾਪਦੰਡ ਦਾ ਐਲਾਨ ਕੀਤਾ ਹੈ। ਜਿਸ ਤਹਿਤ ਕੈਨੇਡਾ ਸਰਕਾਰ ਵੱਲੋਂ 2022 ਦੇ ਵਿੱਚ ਕੈਨੇਡਾ ਦੀ ਪੀ ਆਰ 1,47,000 ਤੋਂ ਵਧੇਰੇ ਲੋਕਾਂ ਨੂੰ ਮਿਲ ਜਾਵੇਗੀ। ਜਿਸ ਵਾਸਤੇ ਹੁਣ ਕੈਨੇਡਾ ਸਰਕਾਰ ਵੱਲੋਂ ਪੀ ਆਰ ਅਤੇ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਨਾਲ ਸਬੰਧਤ ਹੋਰ ਅਰਜੀਆ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਾਸਤੇ ਕੁਝ ਕਦਮ ਚੁੱਕੇ ਜਾ ਰਹੇ ਹਨ।

ਉਥੇ ਹੀ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਜਲਦੀ ਹੀ ਇਸ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਦੇ ਯਤਨ ਕੀਤੇ ਜਾਣਗੇ। ਇਸ ਯੋਜਨਾ ਦੇ ਤਹਿਤ ਪਰਮਾਨੈਂਟ ਰੈਜੀਡੈਂਸੀ ਕਾਰਡਾਂ ਨੂੰ ਰੀਨਿਊ ਕੀਤਾ ਜਾਵੇਗਾ।
ਉਥੇ ਹੀ ਇਮੀਗ੍ਰੇਸ਼ਨ ਮੰਤਰੀ ਸ਼ੋਨ ਫਰੇਜ਼ਰ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਤੋਂ ਫ਼ਾਇਦਾ ਵਰਕ ਪਰਮਿਟ, ਸਟੱਡੀ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਨੂੰ ਰੀਨਿਊ ਕਰਨ ਲਈ ਜਤਨ ਕੀਤੇ ਜਾਣਗੇ। ਜਿਸ ਸਦਕਾ ਦੇਸ਼ ਵਿਚ ਲਾਗੂ ਕੀਤੇ ਜਾ ਰਹੇ ਨਵੇਂ ਮਾਪਦੰਡਾਂ ਦੇ ਅਨੁਸਾਰ 1,47,000 ਤੋਂ ਵਧੇਰੇ ਲੋਕਾਂ ਨੂੰ ਪੀ ਆਰ ਮਿਲ ਜਾਵੇਗੀ।