ਪੰਜਾਬ ਵਿੱਚ ਲਗਾਤਾਰ ਧੋਖਾਧੜੀ ਅਤੇ ਚੋਰੀਆਂ-ਠੱਗੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਅਤੇ ਇਸ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਵੱਲੋਂ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ ਜਿਸ ਨਾਲ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਵਾਪਰਨ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਦਾ ਖਮਿਆਜਾ ਪਿੱਛੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ 41 ਲੱਖ ਦੇ ਕਰ ਕੇ ਇਸ ਪੰਜਾਬੀ ਵੱਲੋਂ 400 ਕਿਲੋਮੀਟਰ ਦੂਰ ਜਾ ਕੇ ਆਪਣੀ ਜਾਨ ਦਿੱਤੀ ਗਈ ਹੈ ਜਿੱਥੇ ਇਹ ਨੋਟ ਲਿਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੋਂ ਮੁਹੱਲਾ ਦੀਪ ਕਲੋਨੀ ਗਲੀ ਨੰਬਰ 2 ਵਿੱਚ ਰਹਿਣ ਵਾਲੇ ਨਰੇਸ਼ ਖੰਨਾ ਵੱਲੋਂ ਧੋਖਾਧੜੀ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।
ਜਿੱਥੇ ਨਰੇਸ਼ ਖੰਨਾ ਵੱਲੋਂ ਨਵੀਂ ਦਿੱਲੀ ਵਿੱਚ ਜਾ ਕੇ ਇੰਡੀਆ ਗੇਟ ਦੇ ਕੋਲ ਇਹ ਕਦਮ ਚੁੱਕਿਆ ਗਿਆ ਹੈ ਉਥੇ ਹੀ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਇਕ ਤਿੰਨ ਸਫਿਆ ਦਾ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਸ ਵੱਲੋਂ ਆਪਣੇ ਇਸ ਚੁੱਕੇ ਜਾਣ ਵਾਲੇ ਕਦਮ ਦੀ ਵਜ਼ਾ ਦੱਸੀ ਗਈ ਹੈ ਜਿਸ ਨੇ ਦੱਸਿਆ ਹੈ ਕਿ ਉਸਦੇ ਸਕੇ 3 ਭਤੀਜਿਆ ਵੱਲੋਂ ਉਸ ਨਾਲ 41 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਉਸ ਤੋਂ 41 ਲੱਖ ਰੁਪਏ ਉਹ ਜ਼ਮੀਨ ਵੇਚ ਦਿੱਤੀ ਗਈ ਹੈ, ਜੋ ਰੇਲਵੇ ਦੀ ਮਾਲਕੀ ਵਾਲੀ ਹੈ ।
ਇਸ ਗੱਲ ਦਾ ਪਤਾ ਲੱਗਣ ਤੇ ਉਸ ਵੱਲੋਂ ਆਪਣੇ ਭਰਾ ਨਾਲ ਗੱਲਬਾਤ ਕੀਤੀ ਗਈ ਕਿ ਉਸਦੇ ਪੈਸੇ ਵਾਪਸ ਕਰ ਦਿੱਤੇ ਜਾਣ ਅਤੇ ਜ਼ਮੀਨ ਵਾਪਸ ਲੈ ਲੈਣ, ਪਰ ਉਹਨਾਂ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਅਤੇ ਭਤੀਜਿਆ ਵੱਲੋਂ ਉਸਦੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਗਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਸ ਲਈ ਨਰੇਸ਼ ਕੁਮਾਰ ਵੱਲੋਂ ਮਾਨਸਿਕ ਤਣਾਅ ਦੇ ਚਲਦੇ ਹੋਏ ਇਹ ਕਦਮ ਚੁੱਕਿਆ ਗਿਆ ਅਤੇ ਉਸ ਵੱਲੋਂ ਲਿਖੇ ਗਏ ਨੋਟ ਵਿੱਚ ਦੱਸਿਆ ਗਿਆ jਹੈ ਕਿ ਉਸ ਦੇ ਪੈਸੇ ਉਨ੍ਹਾਂ ਕੋਲੋਂ ਵਾਪਸ ਲੈ ਕੇ 41 ਲੱਖ ਵਿੱਚੋਂ 35 ਲੱਖ ਉਸ ਦੇ ਬੇਟੇ ਗੌਰਵ ਖੰਨਾ ਨੂੰ ਕੀਤਾ ਜਾਵੇ ਅਤੇ ਬਾਕੀ ਦੇ ਸ੍ਰੀ ਰਾਮ ਅਯੁੱਧਿਆ ਮੰਦਰ ਵਾਸਤੇ 2 ਲਖ, ਕਾਲੀ ਮਾਤਾ ਮੰਦਰ ਰਾਮਪੁਰ ਬਿਲੜੋ ਵਾਸਤੇ 2 ਲਖ,ਗੜ੍ਹਸ਼ੰਕਰ ਵਿਚ ਸ਼ਮਸ਼ਾਨ ਘਾਟ ਅਤੇ ਵੈਸ਼ਨੋ ਦੇਵੀ ਮੰਦਰ ਵਾਸਤੇ ਇਕ-ਇਕ ਲੱਖ ਦੇਣ ਬਾਰੇ ਆਖਿਆ ਗਿਆ ਹੈ। ਉਸ ਨੇ ਦੱਸਿਆ ਹੈ ਕਿ ਉਸ ਦਾ ਭਰਾ ਅਤੇ ਭਤੀਜੇ ਬਹੁਤ ਖ-ਤ-ਰ-ਨਾ-ਕ ਹਨ। ਉਸ ਵੱਲੋਂ ਇਹ ਸਭ ਕੁੱਝ ਆਪਣੇ ਹੋਸ਼ੋ-ਹਵਾਸ ਵਿਚ ਲਿਖਿਆ ਗਿਆ ਹੈ।