ਆਸਟ੍ਰੇਲੀਆਈ ਆਲਰਾਊਂਡਰ ਗਲੈਨ ਮੈਕਸਵੈੱਲ (Australian all-rounder Glenn Maxwell) ਛੇਤੀ ਹੀ ਭਾਰਤੀ ਮੂਲ ਦੀ ਲੜਕੀ ਵਿਨੀ ਰਮਨ (Winnie Raman) ਦੇ ਨਾਲ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਸਕਦੇ ਹਨ। ਵਿਨੀ-ਮੈਕਸਵੈੱਲ (Winnie-Maxwell) ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ (Social media) ‘ਤੇ ਵਾਇਰਲ ਹੋ ਰਿਹਾ ਹੈ। ਮੈਕਸਵੈੱਲ ਅਤੇ ਵਿਨੀ (Maxwell and Winnie) 2017 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਫਰਵਰੀ 2020 ਵਿਚ ਸਗਾਈ (Engagement) ਕਰ ਲਈ ਸੀ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਹਾਂ ਦਾ ਵਿਆਹ 27 ਮਾਰਚ ਨੂੰ ਮੈਲਬੋਰਨ (Melbourne) ਵਿਚ ਰਸਮੀ ਤਮਿਲ ਵਿਆਹ ਸ਼ੈਲੀ ਵਿਚ ਹੋਵੇਗਾ।
ਭਾਰਤੀ ਮੂਲ ਦੀ ਵਿਨੀ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਰਹਿੰਦੀ ਹੈ। ਉਨ੍ਹਾਂ ਦੀ ਇੰਸਟਾਗ੍ਰਾਮ ਪ੍ਰੋਫਾਈਲ ਮੁਤਾਬਕ ਉਹ ਪੇਸ਼ੇ ਤੋਂ ਫਾਰਮਾਸਿਸਟ ਹੈ। ਵਿਨੀ ਰਮਨ ਦੇ ਪਰਿਵਾਰ ਦੀਆਂ ਜੜਾਂ ਚੇਨਈ ਨਾਲ ਜੁੜੀਆਂ ਹਨ ਪਰ ਉਨ੍ਹਾਂ ਦਾ ਜਨਮ ਅਤੇ ਪਾਲਨ-ਪੋਸ਼ਨ ਆਸਟ੍ਰੇਲੀਆ ਵਿਚ ਹੋਇਆ ਜਿੱਥੇ ਉਨ੍ਹਾਂ ਨੇ ਫਾਰਮੇਸੀ ਦੀ ਪੜ੍ਹਾਈ ਕੀਤੀ। ਵਿਨੀ ਰਮਨ ਦੇ ਪਿਤਾ ਵੈਂਕਟ ਰਮਨ ਅਤੇ ਮਾਂ ਵਿਜੇ ਲਕਸ਼ਮੀ ਰਮਨ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਆਸਟ੍ਰੇਲੀਆ ਚਲੇ ਗਏ ਸਨ।ਕਈ ਮੀਡੀਆ ਰਿਪੋਰਟਸ ਮੁਤਾਬਕ ਮੈਕਸਵੈੱਲ ਅਤੇ ਵਿਨੀ ਦਾ ਵਿਆਹ ਰਸਮੀ ਤਮਿਲ ਬ੍ਰਾਹਮਣ ਸ਼ੈਲੀ ਵਿਚ ਹੋਵੇਗੀ ਅਤੇ ਇਸ ਸਮਾਰੋਹ ਵਿਚ ਕਈ ਆਸਟ੍ਰੇਲੀਆਈ ਕ੍ਰਿਕਟਰਾਂ ਅਤੇ ਕੌਮਾਂਤਰੀ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਰਮਨ ਦੀ ਰਿਸ਼ਤੇਦਾਰ ਨੰਦਿਨੀ ਸੱਤਿਆਮੂਰਤੀ ਨੇ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਨੂੰ ਟਵੀਟ ਕੀਤਾ। ਜਿਸ ਵਿਚ ਲਿਖਿਆ ਸੀ, ਵਿਨੀ ਦੇ ਮਾਤਾ-ਪਿਤਾ ਵਲੋਂ ਦਿੱਤਾ ਗਿਆ ਤੰਬ੍ਰਹਾ (ਤਮਿਲ ਬ੍ਰਾਹਮਣ) ਸ਼ੈਲੀ ਦਾ ਕੰਟਰੋਲ ਉਨ੍ਹਾਂ ਦੇ ਤਮਿਲ/ਵੈਸ਼ਣਵ ਸੰਸਕ੍ਰਿਤ ਦੇ ਪ੍ਰਤੀ ਸਨਮਾਨ ਅਤੇ ਸ਼ਰਧਾਂਜਲੀ ਦਾ ਪ੍ਰਤੀਕ ਹੈ, ਹਾਂ ਉਹ ਦੋਵਾਂ ਲਈ ਹਿੰਦੂ-ਰੀਤੀ-ਰਿਵਾਜ਼ ਨਾਲ ਵਿਆਹ ਸਮਾਰੋਹ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ।ਗਲੈਨ ਮੈਕਸਵੈੱਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ-ਨਾਲ ਉਪਯੋਗੀ ਸਪਿਨ ਗੇਂਦਬਾਜ਼ੀ ਲਈ ਵੀ ਪ੍ਰਸਿੱਧ ਹਨ। ਮੈਕਸਵੈੱਲ ਫਿਲਹਾਲ ਸੀਮਿਤ ਓਵਰਸ ਕ੍ਰਿਕਟ ਵਿਚ ਆਸਟ੍ਰੇਲੀਆਈ ਟੀਮ ਦੇ ਅਨਿੱਖੜਵੇਂ ਅੰਗ ਹਨ। ਆਈ.ਪੀ.ਐੱਲ. 2022 ਦੀ ਮੇਗਾ ਨੀਲਾਮੀ ਤੋਂ ਪਹਿਲਾਂ ਇਸ ਆਲ ਰਾਊਂਡਰ ਨੂੰ ਰਾਇਲ ਚੈਲੰਜਰਸ ਬੈਂਗਲੁਰੂ (RCB) ਨੇ 11 ਕਰੋੜ ਰੁਪਏ ਵਿਚ ਰਿਟੇਨ ਕੀਤਾ ਸੀ।