Home » IND v WI 1st T20I : ਭਾਰਤ ਨੇ ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ…
Home Page News India India Sports

IND v WI 1st T20I : ਭਾਰਤ ਨੇ ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ…

Spread the news


ਰਵੀ ਬਿਸ਼ਨੋਈ ਦੀਆਂ 2 ਵਿਕਟਾਂ ਤੇ ਰੋਹਿਤ ਸ਼ਰਮਾ ਦੇ 40 ਤੇ ਸੂਰਯਕੁਮਾਰ ਯਾਦਵ ਦੀਆਂ ਅਜੇਤੂ 34 ਦੌੜਾਂ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ 3 ਟੀ-20 ਸੀਰੀਜ਼ ਦੇ ਪਹਿਲੇ ਮੈਚ ’ਚ 6 ਵਿਕਟਾਂ ਨਾਲ ਹਰਾ ਕੇ 1-0 ਦੀ ਬੜਤ ਬਣਾ ਲਈ ਹੈ। ਦੂਜਾ ਟੀ-20 ਮੈਚ ਹੁਣ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।

ਵੈਸਟਇੰਡੀਜ਼ ਨੇ ਪਹਿਲਾਂ ਖੇਡਦੇ ਹੋਏ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਦੇ ਧਮਾਕੇਦਾਰ ਅਰਧ ਸੈਂਕੜੇ (61) ਦੀ ਬਦੌਲਤ ਪਹਿਲੇ ਟੀ-20 ਕ੍ਰਿਕਟ ਮੈਚ ’ਚ 7 ਵਿਕਟਾਂ ’ਤੇ 157 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦਕਿ ਭਾਰਤ ਨੇ 18.5 ਓਵਰਾਂ ’ਚ 4 ਵਿਕਟਾਂ ’ਤੇ 162 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਨੇ 158 ਦੌੜਾਂ ਦਾ ਪਿੱਛਾ ਕਰਦਿਆਂ ਤੇਜ਼ ਸ਼ੁਰੂਆਤ ਕੀਤੀ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਈਸ਼ਾਨ ਕਿਸ਼ਨ ਨੇ ਪਹਿਲੇ 6 ਓਵਰਾਂ ’ਚ 58 ਦੌੜਾਂ ਜੋੜੀਆਂ। 8ਵੇਂ ਓਵਰ ’ਚ 64 ਦੌੜਾਂ ’ਤੇ ਭਾਰਤ ਦੀ ਪਹਿਲੀ ਵਿਕਟ ਰੋਹਿਤ ਸ਼ਰਮਾ ਦੇ ਰੂਪ ’ਚ ਡਿੱਗੀ। ਇਸ ਤੋਂ ਬਾਅਦ 12ਵੇਂ ਓਵਰ ’ਚ ਕਿਸ਼ਨ 35 ਦੌੜਾਂ ਬਣਾ ਕੇ, ਵਿਰਾਟ ਕੋਹਲੀ 17 ਤੇ ਪੰਤ 8 ਦੌੜਾਂ ਬਣਾ ਕੇ ਆਊਟ ਹੋਏ। ਅੰਤ ’ਚ ਸੂਰਯਕੁਮਾਰ ਤੇ ਵੈਂਕਟੇਸ਼ ਅਈਅਰ ਨੇ ਭਾਰਤ ਨੂੰ ਜਿੱਤ ਦਿਵਾ ਦਿੱਤੀ।


ਇਸ ਤੋਂ ਪਹਿਲਾਂ ਆਈ. ਪੀ. ਐੱਲ. ’ਚ ਮਹਿੰਗੇ ਭਾਅ ’ਤੇ ਵਿਕੇ ਵਿਕੇਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਵੈਸਟਇੰਡੀਜ਼ ਨੂੰ ਸੰਕਟ ’ਚੋਂ ਕੱਢਦੇ ਹੋਏ ਭਾਰਤ ਖਿਲਾਫ 7 ਵਿਕਟਾਂ ’ਤੇ 157 ਦੌੜਾਂ ਤੱਕ ਪਹੁੰਚਾਇਆ। ਪੂਰਨ ਨੂੰ ਸਨਰਾਇਜ਼ਰਸ ਹੈਦਰਾਬਾਦ ਨੇ ਮੈਗਾ ਨਿਲਾਮੀ ’ਚ 10.75 ਕਰੋੜ ਰੁਪਏ ’ਚ ਖਰੀਦਿਆ ਹੈ। ਉਨ੍ਹਾਂ ਨੇ 43 ਗੇਂਦਾਂ ਦੀ ਆਪਣੀ ਪਾਰੀ ’ਚ 5 ਛੱਕੇ ਤੇ 4 ਚੌਕੇ ਲਾਏ। ਵੈਸਟਇੰਡੀਜ਼ ਦੇ ਤੀਸਰੇ ਨੰਬਰ ਦੇ ਬੱਲੇਬਾਜ਼ ਨੇ ਪਿਛਲੇ ਆਈ. ਪੀ. ਐੱਲ. ’ਚ 85 ਦੌੜਾਂ ਹੀ ਬਣਾਈਆਂ ਸਨ ਤੇ ਮੌਜੂਦਾ ਦੌਰੇ ’ਤੇ 3 ਵਨ ਡੇ ’ਚ 18, 9 ਤੇ 34 ਦੌੜਾਂ ਹੀ ਬਣਾ ਸਕੇ।


ਉਨ੍ਹਾਂ ਨੇ ਆਉਂਦੇ ਹੀ ਭੁਵਨੇਸ਼ਵਰ ਕੁਮਾਰ ਨੂੰ ਛੱਕਾ ਲਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਭਾਰਤੀ ਸਪਿਨਰ ਯੁਜਵੇਂਦਰ ਚਾਹਲ ਤੇ ਪਹਿਲਾ ਟੀ-20 ਖੇਡ ਰਹੇ ਰਵੀ ਬਿਸ਼ਨੋਈ ਨੇ 3 ਵਿਕਟ ਕੱਢ ਕੇ ਵੈਸਟਇੰਡੀਜ਼ ਦੇ ਮੱਧਕ੍ਰਮ ਦੀ ਕਮਰ ਤੋੜ ਦਿੱਤੀ ਪਰ ਪੂਰਨ ਨੇ ਆਖਰੀ 5 ਓਵਰਾਂ ’ਚ 61 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।


ਪਲੇਇੰਗ ਇਲੈਵਨ-

ਭਾਰਤ :- ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ

ਵੈਸਟਇੰਡੀਜ਼ :- ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ, ਕੀਰੋਨ ਪੋਲਾਰਡ (ਕਪਤਾਨ), ਰੋਸਟਨ ਚੇਜ਼, ਰੋਮਰਿਓ ਸ਼ੈਫਰਡ, ਅਕੇਲ ਹੋਸੀਨ, ਓਡਿਅਨ ਸਮਿਥ, ਫੈਬੀਅਨ ਐਲਨ, ਸ਼ੈਲਡਨ ਕੋਟਰੇਲ।