ਸਪੇਸ ਵਿਚ ਚੰਦ ਨਾਲ ਇਕ ਰਾਕੇਟ ਟਕਰਾਉਣ ਵਾਲਾ ਹੈ। ਮਾਹਰਾਂ ਨੇ ਕਿਹਾ ਸੀ ਕਿ ਸਪੇਸ ਦੇ ਕਚਰੇ ਦਾ ਇਹ ਟੁਕੜਾ ਸ਼ਾਇਦ ਚੀਨ ਦੇ ਚੰਦ ਉੱਤੇ ਚੱਲ ਰਹੇ ਖੋਜੀ ਮਿਸ਼ਨ ਤੋਂ ਨਿਕਲਿਆ ਹੈ। ਪਰ ਚੀਨ ਨੇ ਸੋਮਵਾਰ ਨੂੰ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਤੇ ਕਿਹਾ ਕਿ ਇਹ ਕਚਰੇ ਦਾ ਟੁਕੜਾ ਸਾਡਾ ਨਹੀਂ ਹੈ। ਸਪੇਸ ਵਿਗਿਆਨੀਆਂ ਨੇ ਸ਼ੁਰੂਆਤ ਵਿਚ ਅੰਦਾਜ਼ਾ ਲਾਇਆ ਸੀ ਕਿ ਚੰਦ ਵੱਲ ਵਧ ਰਿਹਾ ਇਹ ਟੁਕੜਾ ਸ਼ਾਇਦ 7 ਸਾਲ ਪਹਿਲਾਂ ਸਪੇਸ ਵਿਚ ਤਬਾਹ ਹੋਏ ਸਪੇਸ-X ਦੇ ਰਾਕੇਟ ਦਾ ਹੈ, ਜਿਸ ਨੂੰ ਮਿਸ਼ਨ ਪੂਰਾ ਹੋਣ ਤੋਂ ਬਾਅਦ ਸਪੇਸ ਵਿਚ ਹੀ ਛੱਡ ਦਿੱਤਾ ਗਿਆ ਸੀ। ਪਰ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ 2014 ਵਿਚ ਚੀਨ ਦੇ ਚੰਦ ਉੱਤੇ ਕੀਤੇ ਗਏ ਖੋਜੀ ਮਿਸ਼ਨ ਦੇ ਦੌਰਾਨ ਵਰਤੇ ਗਏ ਚੇਂਗੀ -T ਦੇ ਬੂਸਟਰ ਦਾ ਹਿੱਸਾ ਹੈ।
ਹੁਣ ਇਹ ਰਾਕੇਟ ਮਾਰਚ 4 ਨੂੰ ਚੰਦ ਦੀ ਦੂਰ ਮੌਜੂਦ ਸਤ੍ਹਾ ਨਾਲ ਟਕਰਾਏਗਾ। ਪਰ ਚੀਨ ਦੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਜਿਸ ਬੂਸਟਰ ਦੇ ਬਾਰੇ ਵਿਚ ਗੱਲ ਕੀਤੀ ਜਾ ਰਹੀ ਹੈ ਉਹ ਧਰਤੀ ਉੱਤੇ ਸੁਰੱਖਿਅਤ ਵਾਪਸ ਪਰਤ ਆਇਆ ਸੀ ਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਸੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਵੇਨਬਿਨ ਨੇ ਕਿਹਾ ਕਿ ਚੀਨ ਪੂਰੀ ਸਮਝ ਨਾਲ ਸਪੇਸ ਵਿਚ ਲੰਬੇ ਸਮੇਂ ਦੀਆਂ ਲਗਾਤਾਰ ਗਤੀਵਿਧੀਆਂ ਦੇ ਪੱਖ ਵਿਚ ਹੈ। ਚੀਨ ਸਪੇਸ ਵਿਚ ਸੁਪਰਪਾਵਰ ਬਣਨ ਦਾ ਟੀਚਾ ਰੱਖਦਾ ਹੈ ਤੇ ਪਿਛਲੇ ਸਾਲ ਸਪੇਸ ਵਿਚ ਆਪਣੇ ਨਵੇਂ ਸਪੇਸ ਸਟੇਸ਼ਨ ਦੇ ਨਾਲ ਚੀਨ ਨੇ ਆਪਣਾ ਸਭ ਤੋਂ ਲੰਬਾ ਕਰੂ ਦੇ ਨਾਲ ਮਿਸ਼ਨ ਸ਼ੁਰੂ ਕਰ ਕੇ ਇਕ ਮੀਲ ਪੱਥਰ ਸਥਾਪਿਤ ਕੀਤਾ ਸੀ।
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਆਪਣੇ ਫੌਜੀ ਸ਼ਕਤੀ ਨਾਲ ਚੱਲ ਰਹੇ ਸਪੇਸ ਪ੍ਰੋਗਰਾਮ ਵਿਚ ਅਰਬਾਂ ਡਾਲਰ ਖਰਚ ਕਰ ਰਹੀ ਹੈ। ਚੀਨ ਇਨਸਾਨਾਂ ਨੂੰ ਚੰਦ ਉੱਤੇ ਵਸਾਉਣ ਦਾ ਸੁਪਨਾ ਦੇਖਦਾ ਹੈ।