ਹੁਣ ਅਮਰੀਕਾ ਤੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੰਜਾਬੀਆ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅਮਰੀਕਾ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਕੁਝ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਹਨ। ਉੱਥੇ ਹੀ ਹੁਸ਼ਿਆਰ ਕਾਲਜ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿਚ ਪੰਜਾਬੀ ਨੌਜਵਾਨ ਜਸਕਰਨ ਸਿੰਘ ਵੱਲੋਂ ਭਾਰਤੀਆਂ ਦਾ ਸਿਰ ਫ਼ਖਰ ਨਾਲ ਉੱਚਾ ਕਰ ਦਿੱਤਾ ਗਿਆ ਹੈ।
ਜਿਸ ਵੱਲੋਂ ਏ ਬੀ ਸੀ ਪ੍ਰਸਾਰਣ ਦੌਰਾਨ ਹੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਐਵਾਰਡ ਜਿੱਤ ਕੇ ਭਾਰਤ ਅਤੇ ਟੈਕਸਾਸ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਇਸ ਭਾਰਤੀ ਸਿੱਖ ਵਿਦਿਆਰਥੀ ਜਸਕਰਨ ਸਿੰਘ ਵੱਲੋਂ ਇਹ ਜਿੱਤ ਹਾਸਲ ਕਰ ਕੇ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਗਿਆ ਹੈ ਜਿਸ ਨੂੰ ਇਸ ਮੁਕਾਬਲੇ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਇਨਾਮ ਵਿੱਚ 250,000 ਡਾਲਰ ਦੀ ਇਨਾਮ ਰਾਸ਼ੀ ਪ੍ਰਾਪਤ ਹੋਈ ਹੈ।
ਇਸ ਨੌਜਵਾਨ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਬਹੁਤ ਸਾਰੇ ਨੌਜਵਾਨ ਪ੍ਰੇਰਿਤ ਹੋਏ ਹਨ ਅਤੇ ਅਮਰੀਕਾ ਵਿੱਚ ਵੱਸਦਾ ਭਾਰਤੀ ਭਾਈਚਾਰਾ ਇਸ ਨੂੰ ਲੈ ਕੇ ਖੁਸ਼ ਹੋ ਰਿਹਾ ਹੈ। ਜਿਸ ਵੱਲੋਂ ਇਹ ਮੁਕਾਬਲਾ ਜਿੱਤ ਕੇ ਅਮਰੀਕਾ ਦੇ ਇਤਿਹਾਸ ਵਿਚ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਇਸ ਮੁਕਾਬਲੇ ਦੇ ਵਿਚ ਜਿਥੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੁੰਦੇ ਹਨ। ਉਥੇ ਹੀ ਸੀਨੀਅਰ ਵਿੱਤ ਅਤੇ ਅਰਥਸ਼ਾਸਤਰ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਵੱਲੋਂ ਵੀ ਹਿੱਸਾ ਲਿਆ ਗਿਆ ਸੀ।