Home » ਵਿਸ਼ਵ ਦੇ ਨੇਤਾਵਾਂ ਨੇ ਯੂਕ੍ਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ਦੀ ਕੀਤੀ ਨਿੰਦਾ, ਪਾਬੰਦੀਆਂ ਲਾਉਣ ਦੀ ਕੀਤੀ ਮੰਗ…
Home Page News World World News

ਵਿਸ਼ਵ ਦੇ ਨੇਤਾਵਾਂ ਨੇ ਯੂਕ੍ਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ਦੀ ਕੀਤੀ ਨਿੰਦਾ, ਪਾਬੰਦੀਆਂ ਲਾਉਣ ਦੀ ਕੀਤੀ ਮੰਗ…

Spread the news

ਯੂਕ੍ਰੇਨ ‘ਤੇ ਰੂਸੀ ਹਮਲੇ ਦੀ ਵਿਸ਼ਵ ਦੇ ਨੇਤਾਵਾਂ ਨੇ ਵੀਰਵਾਰ ਨੂੰ ਨਿੰਦਾ ਕੀਤੀ। ਉਨ੍ਹਾਂ ਨੇ ਇਸ ਨੂੰ ‘ਇਕ ਅਨੁਚਿਤ ਅਤੇ ਵਹਿਸ਼ੀ ਕੰਮ’ ਕਰਾਰ ਦਿੱਤਾ ਅਤੇ ਰੂਸ ‘ਤੇ ਸਖ਼ਤ ਪਾਬੰਦੀਆਂ ਲਾਉਣ ਸਮੇਤ ਹਮਲੇ ਲਈ ‘ਕ੍ਰੈਮਲਿਨ’ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕਹੀ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਨਬ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਗੁਆਂਢੀ ਦੇਸ਼ ਯੂਕ੍ਰੇਨ ‘ਚ ਤਣਾਅ ਅਤੇ ਹਿੰਸਾ ਲਈ ਪਹਿਲੀ ਵਾਰ ਸਿੱਧੇ ਤੌਰ ‘ਤੇ ਰੂਸ ਨੂੰ ਜ਼ਿੰਮੇਵਾਰ ਦੱਸਿਆ।

ਓਰਬਨ ਨੇ ਫੇਸਬੁੱਕ ‘ਤੇ ਇਕ ਵੀਡੀਓ ‘ਚ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਯੂਰਪੀਨ ਯੂਨੀਅਨ ਅਤੇ ਨਾਟੋ ਨਾਲ ਰੂਸੀ ਫੌਜੀ ਕਾਰਵਾਈ ਦੀ ਨਿੰਦਾ ਕਰਦੇ ਹਾਂ। ਉਥੇ, ਯੇਰੂਸ਼ੇਲਮ ‘ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਟਾਲੀ ਬੇਨੇਟ ਨੇ ਯੂਕ੍ਰੇਨ ਦੀ ਜਨਤਕ ਰੂਪ ਨਾਲ ਨਿੰਦਾ ਕਰਨ ਤੋਂ ਬਚਦੇ ਦਿਖੇ। ਬੇਨੇਟ ਨੇ ਵੀਰਵਾਰ ਨੂੰ ਇਕ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਯੂਕ੍ਰੇਨ ਦੇ ਲੋਕਾਂ ਨੂੰ ਲੈ ਕੇ ਚਿੰਤਤ ਹਾਂ ਜੋ ਨਿਰਦੋਸ਼ ਹੋਣ ਦੇ ਬਾਵਜੂਦ ਇਸ ਸਥਿਤੀ ‘ਚ ਫਸ ਗਏ ਹਨ।

ਬੇਨੇਟ ਨੇ ਫੌਜੀ ਅਧਿਕਾਰੀਆਂ ਦੇ ਸਮਾਰੋਹ ‘ਚ ਆਪਣੇ ਭਾਸ਼ਣ ਦੌਰਾਨ ਰੂਸ ਦੇ ਬਾਰੇ ‘ਚ ਸਿੱਧੇ ਰੂਪ ਨਾਲ ਕੋਈ ਟਿੱਪਣੀ ਨਹੀਂ ਕੀਤੀ ਪਰ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੀ ਪੇਸ਼ਕਸ਼ ਕੀਤੀ ਅਤੇ ਇਜ਼ਰਾਈਲ ਦੇ ਨਾਗਰਿਕਾਂ ਨੂੰ ਯੂਕ੍ਰੇਨ ਛੱਡਣ ਦੀ ਮੰਗ ਕੀਤੀ। ਇਸ ਦਰਮਿਆਨ, ਕੀਵ ‘ਚ ਯੂਕ੍ਰੇਨ ਦੇ ਫੌਜ ਮੁਖੀ ਵੇਲੇਰੀ ਜ਼ਾਲੁਜਨੀ ਨੇ ਕਿਹਾ ਕਿ ਯੂਕ੍ਰੇਨੀ ਫੌਜ ਉੱਤਰ ਅਤੇ ਦੱਖਣ ‘ਚ ਰੂਸੀ ਫੌਜ ਨਾਲ ਲੜ ਰਹੀ ਹੈ।