ਧਮਾਕੇਦਾਰ ਲੈਅ ਵਿਚ ਚੱਲ ਰਹੇ ਸ਼੍ਰੇਅਸ ਅਈਅਰ ਦੀ ਅਜੇਤੂ 73 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ਵਿਚ ਐਤਵਾਰ ਨੂੰ 19 ਗੇਂਦਾਂ ਰਹਿੰਦੇ ਹੋਏ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ ਅਤੇ ਅਫਗਾਨਿਸਤਾਨ ਦੇ ਲਗਾਤਾਰ 12 ਟੀ-20 ਮੈਚ ਜਿੱਤਾਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਕਪਤਾਨ ਰੋਹਿਤ ਸ਼ਰਮਾ ਪੰਜ ਦੌੜਾਂ ਬਣਾ ਕੇ ਆਊਟ ਹੋਏ ਤੇ ਬਾਅਦ ਵਿਚ ਅਈਅਰ ਨੇ ਸੰਜੂ ਸੈਮਸਨ ਦੇ ਨਾਲ ਦੂਜੇ ਵਿਕਟ ਦੇ ਲਈ 45 ਦੌੜਾਂ ਦੀ ਸਾਂਝੇਦਾਰੀ ਕੀਤੀ। ਅਈਅਰ ਨੇ ਫਿਰ ਦੀਪਕ ਹੁੱਡਾ ਦੇ ਨਾਲ ਤੀਜੇ ਵਿਕਟ ਦੇ ਲਈ 38 ਦੌੜਾਂ ਅਤੇ ਰਵਿੰਦਰ ਜਡੇਜਾ ਦੇ ਨਾਲ 5ਵੇਂ ਵਿਕਟ ਦੇ ਲਈ 45 ਦੌੜਾਂ ਦੀ ਸ਼ਾਨਦਾਰ ਅਜੇਤੂ ਸਾਂਝੇਦਾਰੀ ਕੀਤੀ। ਸੈਮਸਨ ਨੇ 12 ਗੇਂਦਾਂ ‘ਤੇ 18 ਦੌੜਾਂ, ਦੀਪਕ ਹੁੱਡਾ ਨੇ 16 ਗੇਂਦਾਂ ਵਿਚ 21 ਦੌੜਾਂ ਅਤੇ ਜਡੇਜਾ ਨੇ 15 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ ਅਜੇਤੂ 22 ਦੌੜਾਂ ਬਣਾਈਆਂ। ਵੈਂਕੇਟਸ਼ ਅਈਅਰ ਇਸ ਵਿਚ ਪੰਜ ਦੌੜਾਂ ਬਣਾ ਕੇ ਆਊਟ ਹੋਏ। ਅਈਅਰ ਨੇ ਛੱਕਾ ਲਗਾ ਕੇ ਆਪਣਾ ਲਗਾਤਾਰ ਤੀਜਾ ਅਰਧ ਸੈਂਕੜਾ ਬਣਾਇਆ ਤੇ ਮੈਚ ਫਿਨਿਸ਼ ਕਰ ਅਜੇਤੂ ਪਵੇਲੀਅਨ ਪਹੁੰਚੇ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ ‘ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਪਲੇਇੰਗ ਇਲੈਵਨ-
ਭਾਰਤ :- ਰੋਹਿਤ ਸ਼ਰਮਾ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਅਵੇਸ਼ ਖਾਨ।
ਸ਼੍ਰੀਲੰਕਾ :- ਪਥੁਮ ਨਿਸਾਂਕਾ, ਦਾਨੁਸ਼ਕਾ ਗੁਣਾਤਿਲਕਾ, ਚਰਿਥ ਅਸਾਲੰਕਾ, ਦਿਨੇਸ਼ ਚਾਂਦੀਮਲ (ਵਿਕਟਕੀਪਰ), ਜੈਨੀਥ ਲਿਆਨਾਗੇ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਦੁਸ਼ਮੰਥਾ ਚਮੀਰਾ, ਜੈਫਰੀ ਵੈਂਡਰਸੇ, ਬਿਨੁਰਾ ਫਰਨਾਂਡੋ, ਲਾਹਿਰੂ ਕੁਮਾਰਾ।