ਯੂਕ੍ਰੇਨ ਵਿਚ ਜਿਥੇ ਸਥਿਤੀ ਇਸ ਸਮੇਂ ਕਾਫੀ ਗੰਭੀਰ ਹੈ ਉਥੇ ਹੀ ਬਹੁਤ ਸਾਰੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਰਹੱਦਾਂ ਉਪਰ ਬਹੁਤ ਸਾਰੇ ਸੈਨਿਕ ਵੀ ਸ਼ਹੀਦ ਹੋ ਚੁੱਕੇ ਹਨ। ਯੂਕ੍ਰੇਨ ਦੀ ਇਸ ਮੰਦਭਾਗੀ ਹਾਲਤ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਹੁਣ ਯੂਕਰੇਨ ਰੂਸ ਜੰਗ ਵਿਚਕਾਰ ਅਮਰੀਕਾ ਵੱਲੋਂ ਇਹ ਵੱਡਾ ਹੁਕਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬੇਲਾਰੂਸ ਵਿੱਚ ਆਪਣੇ ਰਾਜਦੂਤ ਵਾਪਸ ਬੁਲਾਉਣ ਅਤੇ ਦੂਤਘਰ ਬੰਦ ਕਰਨ ਦਾ ਆਦੇਸ਼ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਦਿੱਤਾ ਗਿਆ ਹੈ।
ਜਿੱਥੇ ਦੂਤਘਰਾਂ ਨੂੰ ਬੰਦ ਕੀਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਕਰਮਚਾਰੀਆਂ ਨੂੰ ਵਾਪਸ ਆਉਣ ਵਾਸਤੇ ਵੀ ਆਖਿਆ ਗਿਆ ਹੈ ਜੋ ਗ਼ੈਰ-ਜ਼ਰੂਰੀ ਕਰਮਚਾਰੀ ਹਨ। ਇਸ ਸਮੇਂ ਜਿਥੇ ਰੂਸੀ ਫੌਜਾਂ ਵੱਲੋਂ ਲਗਾਤਾਰ ਯੂਕ੍ਰੇਨ ਉਪਰ ਹਮਲੇ ਕੀਤੇ ਜਾ ਰਹੇ ਹਨ।
ਉਥੇ ਹੀ ਸਭ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਵੀ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਵੱਖ ਵੱਖ ਦੇਸ਼ਾਂ ਦੇ ਬਹੁਤ ਸਾਰੇ ਨਾਗਰਿਕਾਂ ਵਾਪਸ ਚਲੇ ਗਏ ਹਨ ਉਥੇ ਹੀ ਪੋਲੈਂਡ ਵੱਲੋਂ ਵੀ ਵਿਦਿਆਰਥੀਆਂ ਲਈ ਆਪਣੇ ਦੇਸ਼ ਦੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ। ਪਰ ਹੁਣ ਮਾਸਕੋ ਤੋਂ ਵੀ ਅਮਰੀਕਾ ਵੱਲੋਂ ਆਪਣੇ ਦੂਤ ਘਰ ਦੇ ਸਾਰੇ ਕਰਮਚਾਰੀਆਂ ਨੂੰ ਵਾਪਸ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿੱਥੇ ਉਨਾਂ ਦੇ ਵਾਪਸ ਜਾਣ ਬਾਰੇ ਐਲਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕੀਤਾ ਹੈ।